ਖ਼ਾਲਸਾ ਏਡ ਐਡੀਲੇਡ ਵੱਲੋਂ ਕਰਵਾਈਆਂ ਗਈਆਂ “ਜੂਨੀਅਰ ਸਿੱਖ ਖੇਡਾਂ” (ਤਸਵੀਰਾਂ)

Monday, Jun 07, 2021 - 02:46 PM (IST)

ਖ਼ਾਲਸਾ ਏਡ ਐਡੀਲੇਡ ਵੱਲੋਂ ਕਰਵਾਈਆਂ ਗਈਆਂ “ਜੂਨੀਅਰ ਸਿੱਖ ਖੇਡਾਂ” (ਤਸਵੀਰਾਂ)

ਐਡੀਲੇਡ (ਕਰਨ ਬਰਾੜ): ਪਿਛਲੇ ਦਿਨੀਂ ਐਡੀਲੇਡ ਵਿਖੇ ਨਿੱਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਉਪਰਾਲੇ ਵੱਜੋ ਖ਼ਾਲਸਾ ਏਡ ਐਡੀਲੇਡ ਵੱਲੋਂ “ਜੂਨੀਅਰ ਸਿੱਖ ਖੇਡਾਂ” ਬੜੇ ਖ਼ੂਬਸੂਰਤ ਢੰਗ ਨਾਲ ਕਰਵਾਈਆਂ ਗਈਆਂ। ਇਹਨਾਂ ਖੇਡਾਂ ਲਈ ਨਵੇਂ ਸਟੂਡੈਂਟ ਮੁੰਡਿਆਂ ਅਤੇ ਸਾਰੇ ਪੰਜਾਬੀ ਭਾਈਚਾਰੇ ਦਾ ਭਰਪੂਰ ਸਹਿਯੋਗ ਰਿਹਾ। ਖ਼ਾਲਸਾ ਏਡ ਵੱਲੋਂ ਪਹਿਲੀ ਵਾਰ ਇੰਨਫਿਲਡ ਦੇ ਨਵੇਂ ਟਰੈਕਾਂ 'ਤੇ ਬੜੇ ਸੁਚੱਜੇ ਢੰਗ ਨਾਲ ਕਰਵਾਈਆਂ ਗਈਆਂ ਪਹਿਲੀਆਂ ਜੂਨੀਅਰ ਐਥਲੈਟਿਕਸ ਵਿੱਚ ਨਵੇਂ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। 

PunjabKesari

ਖੇਡਾਂ ਦੀ ਸ਼ੁਰੂਵਾਤ ਸ਼ਬਦ ਕੀਰਤਨ ਅਤੇ ਖ਼ਾਲਸਾ ਏਡ ਦੇ ਪ੍ਰਮੁੱਖ ਰਵੀ ਸਿੰਘ ਦੇ ਪ੍ਰਸ਼ੰਸ਼ਾਮਈ ਸੁਨੇਹੇ ਨਾਲ ਕੀਤੀ ਗਈ। ਇਹਨਾਂ ਖੇਡਾਂ ਵਿੱਚ ਤਿੰਨ ਤੋਂ ਤੇਰਾਂ ਸਾਲ ਦੇ 300 ਤੋਂ ਵੱਧ ਬੱਚਿਆਂ ਨੇ ਵੱਖ-ਵੱਖ ਖੇਡ ਵੰਨਗੀਆਂ ਵਿੱਚ ਭਾਗ ਲਿਆ। ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਹਰ ਖਿਡਾਰੀ ਦੀ ਹੌਂਸਲਾ ਅਫਾਜਾਈ ਲਈ ਸਨਮਾਨ ਪੱਤਰ ਅਤੇ 100 ਮੀਟਰ, 200 ਮੀਟਰ, ਡਿਸਕਸ, ਸ਼ੌਟਪੁੱਟ, ਲੌਂਗਯੰਪ ਵਿੱਚ ਜਿੱਤੇ ਖਿਡਾਰੀਆਂ ਨੂੰ ਮੈਡਲਾਂ ਨਾਲ ਨਿਵਾਜਿਆ ਗਿਆ। ਸਾਰੀਆਂ ਖੇਡਾਂ ਇੰਨਫਿਲਡ ਅਥਲੈਟਿਕ ਕੱਲਬ ਦੇ ਪ੍ਰਬੰਧਕ ਕਿੰਮ ਮਿਲਰ ਅਤੇ ਉਹਨਾਂ ਦੀ ਟੀਮ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ। 

PunjabKesari

ਇਸ ਮੌਕੇ ਖ਼ਾਲਸਾ ਏਡ ਐਡੀਲੇਡ ਵੱਲੋਂ ਅਜਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਊਥ ਆਸਟ੍ਰੇਲੀਆ ਅਥਲੈਟਿਕ ਦੇ ਪੱਧਰ ਦੀਆਂ ਖੇਡਾਂ ਕਰਵਾਉਣਾ ਬਹੁਤ ਚੁਣੌਤੀ ਭਰਿਆ ਕੰਮ ਸੀ ਪਰ ਸਭ ਦੇ ਸਹਿਯੋਗ ਨਾਲ ਐਨੇ ਘੱਟ ਸਮੇਂ ਵਿੱਚ ਐਨੇ ਖ਼ੂਬਸੂਰਤ ਢੰਗ ਨਾਲ ਖੇਡਾਂ ਦਾ ਹੋਣਾ ਇਸ ਉਪਰਾਲੇ ਦੇ ਸਫਲ ਹੋਣ ਦੀ ਨਿਸ਼ਾਨੀ ਹੈ। ਇਸ ਲਈ ਸਾਰਾ ਪੰਜਾਬੀ ਭਾਈਚਾਰਾ ਵਧਾਈ ਦਾ ਹੱਕਦਾਰ ਹੈ।

PunjabKesari

ਖੇਡਾਂ ਉਪਰੰਤ ਖ਼ਾਲਸਾ ਏਡ ਵੱਲੋਂ ਜਿੱਤੇ ਖਿਡਾਰੀਆਂ ਨੂੰ ਮੈਡਲ ਅਤੇ ਸਾਨਮਾਨ ਪੱਤਰ ਤਕਸੀਮ ਕਰਦਿਆਂ ਐਡੀਲੇਡ ਸੰਸਥਾ ਦੇ ਟੀਮ ਲੀਡਰ ਗੁਰਿੰਦਰਜੀਤ ਸਿੰਘ ਲਾਲੀ ਨੇ ਬੋਲਦਿਆਂ ਕਿਹਾ ਕਿ ਸਾਡੀ ਇਸ ਪਹਿਲੀ ਕੋਸ਼ਿਸ਼ ਵਿੱਚ ਕਈ ਕਮੀਆਂ ਹੋ ਸਕਦੀਆਂ ਹਨ ਪਰ ਇਮਾਨਦਾਰੀ ਅਤੇ ਸਿਰਫ ਬੱਚਿਆਂ ਲਈ ਹੋਈਆਂ ਖੇਡਾਂ ਦੇ ਉਪਰਾਲੇ ਵੱਜੋ ਅੱਗੇ ਲਈ ਸੇਵਾ ਭਾਵਨਾ ਅਤੇ ਗੁਰੂ ਵੱਲੋਂ ਬਖਸ਼ੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਚੱਲਦਿਆਂ ਬਹੁਤ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ-  ਇੰਗਲੈਂਡ ਦੇ ਇਸ ਪੰਜਾਬੀ ਡਰਾਈਵਰ ਨੇ ਕੋਰੋਨਾ ਨਾਲ ਇਉਂ ਕੀਤੇ ਸਵਾਲ ਜਵਾਬ 

ਇਸ ਦੌਰਾਨ ਖੇਡਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਬਦਲੇ ਕੁੜੀਆਂ ਚੋ ਸ਼ੁਬਰੀਤ ਕੌਰ ਅਤੇ ਮੁੰਡਿਆਂ ਚੋ ਗੁਰਅੰਸ਼ ਸਿੰਘ ਬਰਾੜ ਨੂੰ ਬੈਸਟ ਅਥਲੀਟ ਚੁਣਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡਾਂ ਲਈ ਦਿੱਤੇ ਸਹਿਯੋਗ ਬਦਲੇ ਕਿੰਮ ਮਿਲਰ ਅਤੇ ਉਹਨਾਂ ਦੀ ਸਾਰੀ ਟੀਮ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਐਡੀਲੇਡ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

PunjabKesari


author

Vandana

Content Editor

Related News