ਪੰਨੂ ਦੀ ਧਮਕੀ ਮਗਰੋਂ ਭਾਰਤੀ ਮੂਲ ਦੇ ਕੈਨੇਡੀਅਨ MP ਦਾ ਮੋੜਵਾਂ ਜਵਾਬ, ਕਹਿੰਦਾ 'ਸਾਡੀ ਜ਼ਮੀਨ ਕਰ ਰਹੇ ਮੈਲੀ'

Wednesday, Jul 24, 2024 - 09:27 PM (IST)

ਟੋਰਾਂਟੋ : ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰ ਕੇ ਭਾਰਤੀ ਮੂਲ ਦੇ ਐੱਮਪੀ ਚੰਦਰਾ ਆਰਿਆ ਤੇ ਉਨ੍ਹਾਂ ਦੇ ਸਾਥੀਆਂ ਨੂੰ ਤੁਰੰਤ ਭਾਰਤ ਵਾਪਸ ਜਾਣ ਲਈ ਕਿਹਾ ਹੈ। ਪੰਨੂ ਨੇ ਇਹ ਵੀ ਕਿਹਾ ਕਿ ਖਾਲਿਸਤਾਨ ਰਾਇਸ਼ੁਮਾਰੀ ਦੇ ਲਈ ਵੋਟਿੰਗ 28 ਜੁਲਾਈ ਨੂੰ ਕੈਨੇਡਾ ਦੇ ਕੈਲਗਰੀ ਵਿਚ ਹੋਵੇਗੀ। ਹਿੰਦੂ-ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰਿਆ ਕੈਨੇਡਾ ਵਿਚ ਖਾਲਿਸਤਾਨੀਆਂ ਵੱਲੋਂ ਮੰਦਰਾਂ ਦੇ ਨੁਕਸਾਨ ਤੇ ਹੋਰ ਹਿੰਸਕ ਕਾਰਿਆਂ ਦੇ ਖਿਲਾਫ ਮੋਹਰੀ ਰਹੇ ਹਨ।

ਚੰਦਰਾ ਆਰਿਆ ਨੇ ਐਕਸ 'ਤੇ ਕਿਹਾ ਕਿ ਐਡਮਿੰਟਨ ਵਿਚ ਹਿੰਦੂ ਮੰਦਰ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਵਿਚ ਤੋੜਭੰਨ ਤੇ ਕੈਨੇਡਾ ਵਿਚ ਖਾਲਿਸਤਾਨ ਸਮਰਥਕਾਂ ਵੱਲੋਂ ਨਫਰਤ ਤੇ ਹਿੰਸਾ ਦੇ ਕਾਰਨਾਮਿਆਂ ਦੀ ਮੇਰੀ ਨਿਖੇਧੀ ਦੇ ਜਵਾਬ ਵਿਚ ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰ ਕੇ ਮੈਨੂੰ ਤੇ ਮੇਰੇ ਹਿੰਦੂ-ਕੈਨੇਡੀਅਨ ਦੋਸਤਾਂ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ ਵਾਪਸ ਜਾਣ। ਕੈਨੇਡਾ ਦੇ ਐਡਮਿੰਟਨ ਵਿਚ ਇਕ ਹਿੰਦੂ ਮੰਦਰ ਵਿਚ ਤੋੜਭੰਨ੍ਹ ਤੋਂ ਬਾਅਦ ਕੰਧਾਂ 'ਤੇ ਨਫਰਤੀ ਗੱਲਾਂ ਲਿਖੀਆਂ ਗਈਆਂ। ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰਿਆ ਨੇ ਇਸ ਕਾਰੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਦੇਸ਼ ਨੂੰ ਖਾਲਿਸਤਾਨੀਆਂ ਵੱਲੋਂ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।

 

 

ਆਰਿਆ ਵੱਲੋਂ ਐਕਸ 'ਤੇ ਪੋਸਟ ਕੀਤੇ ਗਏ ਇਕ ਵੀਡੀਓ ਵਿਚ ਪੰਨੂ ਨੇ ਕੈਨੇਡੀਅਨ ਸੰਸਦ ਮੈਂਬਰ ਤੇ ਉਨ੍ਹਾਂ ਦੇ ਸਾਥੀਆਂ 'ਤੇ ਕੈਨੇਡੀਅਨ ਮੁੱਲਾਂ ਤੇ ਅਧਿਕਾਰਾਂ ਦੇ ਚਾਰਟਰ ਦੇ ਖਿਲਾਫ ਕੰਮ ਕਰਨ ਦਾ ਦੋਸ਼ ਲਾਉਂਦੇ ਹੋਏ ਕੈਨੇਡਾ ਛੱਡਣ ਲਈ ਕਿਹਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਰਿਆ ਆਪਣੇ ਆਕਾਵਾਂ, ਭਾਰਤ ਦੇ ਹਿੱਤਾਂ ਨੂੰ ਬੜਾਵਾ ਦੇ ਰਹੇ ਸਨ।


Baljit Singh

Content Editor

Related News