ਖਾਲਿਸਤਾਨ ਹਮਾਇਤੀ ਰੈਲੀ ਪਿੱਛੇ ਭਾਰਤ ਵਿਚ ਬੰਬ ਧਮਾਕਿਆਂ ਦੇ ਮਾਮਲੇ ਦਾ ਸ਼ੱਕੀ : ਖਬਰ

Sunday, Aug 05, 2018 - 09:18 PM (IST)

ਖਾਲਿਸਤਾਨ ਹਮਾਇਤੀ ਰੈਲੀ ਪਿੱਛੇ ਭਾਰਤ ਵਿਚ ਬੰਬ ਧਮਾਕਿਆਂ ਦੇ ਮਾਮਲੇ ਦਾ ਸ਼ੱਕੀ : ਖਬਰ

ਲੰਡਨ (ਭਾਸ਼ਾ)- ਸਾਲ 2010 ਵਿਚ ਪੰਜਾਬ ਅਤੇ ਹਰਿਆਣਾ ਵਿਚ ਹੋਏ ਧਮਾਕਿਆਂ ਵਿਚ ਕਥਿਤ ਸ਼ਮੂਲੀਅਤ ਲਈ ਭਾਰਤ ਵਿਚ ਲੋੜੀਂਦਾ ਇਕ ਸ਼ੱਕੀ ਇਥੇ 'ਟ੍ਰਾਫਲਗਰ ਸਕਵਾਇਰ' 'ਤੇ ਅਗਲੇ ਹਫਤੇ ਖਾਲਿਸਤਾਨ ਹਮਾਇਤੀ ਇਕ ਰੈਲੀ ਦਾ ਆਯੋਜਨ ਕਰ ਰਿਹਾ ਹੈ। ਸੰਡੇ ਟਾਈਮਜ਼ ਦੀ ਇਕ ਖਬਰ ਮੁਤਾਬਕ ਬਰਮਿੰਘਮ ਵਿਚ ਰਹਿਣ ਵਾਲਾ ਪਰਮਜੀਤ ਸਿੰਘ ਪੰਮਾ ਉਸ ਰੈਲੀ ਦੇ ਪ੍ਰਮੁੱਖ ਆਯੋਜਕਾਂ ਵਿਚ ਸ਼ੁਮਾਰ ਹੈ, ਜਿਸ ਨੂੰ 'ਰਿਫਰੈਂਡਮ 2020' ਮੁਹਿੰਮ ਲਈ 'ਲੰਡਨ ਡੈਕਲੇਰੇਸ਼ਨ' ਦਾ ਨਾਂ ਦਿੱਤਾ ਗਿਆ ਹੈ। ਪੰਮਾ 2010 ਵਿਚ ਪਟਿਆਲਾ ਅਤੇ ਅੰਬਾਲਾ ਵਿਚ ਹੋਏ ਦੋ ਬੰਬ ਧਮਾਕਿਆਂ ਦੇ ਮਾਮਲਿਆਂ ਵਿਚ ਭਾਰਤ ਵਿਚ ਲੋੜੀਂਦਾ ਹੈ ਅਤੇ ਉਹ 2009 ਵਿਚ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਨੂੰ ਕਤਲ ਕਰਨ ਦਾ ਸਾਜ਼ਿਸ਼ਕਰਤਾ ਹੈ। ਪੰਮਾ ਨੂੰ ਬ੍ਰਿਟੇਨ ਨੇ 2000 ਵਿਚ ਪਨਾਹ ਦਿੱਤੀ ਸੀ ਅਤੇ ਉਹ ਇਨ੍ਹਾਂ ਇਲਜ਼ਾਮਾਂ ਤੋਂ ਨੂੰ ਸਿਰਿਓਂ ਰੱਦ ਕਰ ਰਿਹਾ ਹੈ ਅਤੇ ਇਨ੍ਹਾਂ ਇਲਜ਼ਾਮਾਂ ਨੂੰ ਝੂਠਾ ਦੱਸਦਾ ਹੈ।
ਨਿਊਜ਼ ਪੇਪਰ ਦੀ ਖਬਰ ਮੁਤਾਬਕ ਉਸ ਦਾ ਦਾਅਵਾ ਹੈ ਕਿ ਅਗਲੇ ਹਫਤੇ ਟ੍ਰਾਫਲਗਰ ਸਕਵਾਇਰ 'ਤੇ ਆਯੋਜਿਤ ਹੋਣ ਵਾਲੀ ਰੈਲੀ ਵਿਚ ਖਬਰ ਆਉਣ ਤੋਂ ਬਾਅਦ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਸ ਨੇ ਬ੍ਰਿਟੇਨ ਦੀ ਸਰਕਾਰ ਸਾਹਮਣੇ ਇਕ ਰਸਮੀ ਵਿਰੋਧ ਦਰਜ ਕਰਵਾਇਆ ਹੈ, ਜਦੋਂ ਕਿ ਬ੍ਰਿਟੇਨ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਸ ਦੀ ਰੈਲੀ ਨੂੰ ਪਾਬੰਦਤ ਕਰਨ ਦੀ ਕੋਈ ਯੋਜਨਾ ਨਹੀਂ ਹੈ।


Related News