ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਹਿੰਦੂ MP ਖ਼ਿਲਾਫ਼ ਕੀਤਾ ਪ੍ਰਦਰਸ਼ਨ

Sunday, Oct 06, 2024 - 10:16 AM (IST)

ਖਾਲਿਸਤਾਨ ਸਮਰਥਕਾਂ ਨੇ ਕੈਨੇਡੀਅਨ ਹਿੰਦੂ MP ਖ਼ਿਲਾਫ਼ ਕੀਤਾ ਪ੍ਰਦਰਸ਼ਨ

ਟੋਰਾਂਟੋ- ਕੈਨੇਡਾ ਵਿਖੇ ਖਾਲਿਸਤਾਨ ਸਮਰਥਕਾਂ ਦਾ ਹੌਂਸਲਾ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਖਾਲਿਸਤਾਨੀ ਵੱਖਵਾਦੀਆਂ ਨੇ ਲਿਬਰਲ ਸੰਸਦ ਮੈਂਬਰ ਚੰਦਰ ਆਰੀਆ ਦਾ ਵਿਰੋਧ ਕਰਨ ਲਈ ਕੈਨੇਡਾ ਦੇ ਕੈਲਗਰੀ 'ਚ ਇਕ ਪ੍ਰੋਗਰਾਮ ਸਥਲ 'ਤੇ ਪ੍ਰਦਰਸ਼ਨ ਕੀਤਾ।ਵੱਖਵਾਦੀਆਂ ਨੇ ਨਾਅਰੇ ਲਗਾਉਂਦੇ ਹੋਏ ਕਿਹਾ ਕਿ ਆਰੀਆ ਭਾਰਤੀ ਹਨ, ਕੈਨੇਡੀਅਨ ਨਹੀਂ। ਇਸ ਸਬੰਧ ਵਿਚ ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਵਾਇਰਲ ਹੋ ਰਹੇ ਹਨ।

 

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਮਾੜੇ ਹਾਲਾਤ,  Waiter ਬਣਨ ਲਈ ਹਜ਼ਾਰਾਂ ਦੀ ਕਤਾਰ 'ਚ ਦਿਸੇ ਪੰਜਾਬੀ

CoHNACanada ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿਚ ECA MLA ਇੱਕ ਕੈਨੇਡੀਅਨ ਸਿਆਸਤਦਾਨ, ਸਾਬਕਾ ਲਾਬੀਸਿਟ ਅਤੇ ਸਾਬਕਾ ਕਾਲਮਨਵੀਸ ਅਤੇ ਮੀਡੀਆ ਸ਼ਖਸੀਅਤ ਮਾਰਲੇਨਾ ਡੈਨੀਅਲ ਸਮਿਥ ਦੇ ਸ਼ਾਮਲ ਹੋਣ ਦੀ ਉਮੀਦ ਹੈ। ਵੱਖਵਾਦੀਆਂ ਨੇ ਆਪਣੇ ਹੱਥਾਂ ਵਿਚ ਖਾਲਿਸਤਾਨੀ ਝੰਡੇ ਫੜੇ ਹੋਏ ਸਨ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਆਦਿ ਸ਼ਖਸੀਅਤਾਂ ਦੇ ਬੈਨਰ ਵੀ ਫੜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਤਿੰਰਗੇ ਦਾ ਅਪਮਾਨ ਵੀ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News