ਕੈਨੇਡਾ ''ਚ ਖਾਲਿਸਤਾਨੀਆਂ ਵੱਲੋਂ 18 ਸਤੰਬਰ ਨੂੰ ਜਨਮਤ ਕਰਾਉਣ ਦੀ ਤਿਆਰੀ, ਭਾਰਤੀਆਂ ਵੱਲੋਂ ਤਿੱਖਾ ਵਿਰੋਧ

08/29/2022 6:28:09 PM

ਓਟਾਵਾ (ਬਿਊਰੋ): ਪੰਜਾਬ ਨੂੰ ਵੱਖਰਾ ਦੇਸ਼ ਬਣਾਉਣ ਦੀ ਨਾਪਾਕ ਸਾਜ਼ਿਸ਼ ਰਚ ਰਹੇ ਗਰਮਖਿਆਲੀ ਖਾਲਿਸਤਾਨੀਆਂ ਨੇ ਬ੍ਰਿਟੇਨ ਤੋਂ ਬਾਅਦ ਕੈਨੇਡਾ ਵਿੱਚ ਵੀ ਜਨਮਤ ਸੰਗ੍ਰਹਿ ਕਰਵਾਉਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਭਾਰਤ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ 18 ਸਤੰਬਰ ਨੂੰ ਕੈਨੇਡਾ 'ਚ ਖਾਲਿਸਤਾਨ 'ਤੇ ਜਨਮਤ ਸੰਗ੍ਰਹਿ ਕਰਵਾਉਣ ਜਾ ਰਿਹਾ ਹੈ। ਗੁਰਪਤਵੰਤ ਸਿੰਘ ਪੰਨੂ, ਜੋ ਅਕਸਰ ਭਾਰਤ ਖਿਲਾਫ ਜ਼ਹਿਰ ਉਗਲਦਾ ਹੈ, ਇਸ ਅੱਤਵਾਦੀ ਸਮੂਹ ਦਾ ਮੁਖੀ ਹੈ। ਪੰਨੂ ਪਾਕਿਸਤਾਨ ਦੇ ਇਸ਼ਾਰੇ 'ਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਵਧਾਵਾ ਦਿੰਦਾ ਹੈ। ਇਸ ਕਾਰਨ ਕੈਨੇਡਾ ਦੀ ਸਿਆਸਤ ਕਾਫੀ ਗਰਮਾ ਗਈ ਹੈ ਅਤੇ ਭਾਰਤੀਆਂ ਨੇ ਖਾਲਿਸਤਾਨ ਬਾਰੇ ਰਾਏਸ਼ੁਮਾਰੀ ਦਾ ਸਖ਼ਤ ਵਿਰੋਧ ਕੀਤਾ ਹੈ।

ਇਸ ਜਨਮਤ ਸੰਗ੍ਰਹਿ ਵਿੱਚ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਕੈਨੇਡਾ ਵਿੱਚ ਰਹਿੰਦੇ ਲੋਕਾਂ ਨੂੰ ਪੁੱਛ ਰਹੀ ਹੈ ਕੀ ਪੰਜਾਬ ਨੂੰ ਵੱਖਰਾ ਦੇਸ਼ ਬਣਾਇਆ ਜਾਣਾ ਚਾਹੀਦਾ ਹੈ? ਇਸ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਨੇ ਨਵੰਬਰ 2021 ਵਿੱਚ ਬ੍ਰਿਟੇਨ ਵਿੱਚ ਜਨਮਤ ਸੰਗ੍ਰਹਿ ਕਰਵਾਉਣ ਦਾ ਨਾਟਕ ਕੀਤਾ ਸੀ। ਸਿੱਖਸ ਫਾਰ ਜਸਟਿਸ ਦੀ ਇਸ ਨਾਪਾਕ ਮੁਹਿੰਮ ਦਾ ਕੈਨੇਡਾ ਵਿੱਚ ਰਹਿੰਦੇ ਭਾਰਤ ਪੱਖੀ ਸਿੱਖਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਵੀ ਇਸ ਜਨਮਤ ਸੰਗ੍ਰਹਿ ਦਾ ਸਖ਼ਤ ਵਿਰੋਧ ਕੀਤਾ ਹੈ।

PunjabKesari

ਕੈਨੇਡਾ ਵਿੱਚ ਟਰੱਕ ਰੈਲੀ ਕੱਢ ਰਹੇ ਖਾਲਿਸਤਾਨੀ

ਖਾਲਿਸਤਾਨ ਪੱਖੀ ਅੱਤਵਾਦੀ 18 ਸਤੰਬਰ ਨੂੰ ਜਨਮਤ ਸੰਗ੍ਰਹਿ ਕਰਾਉਣ ਤੋਂ ਠੀਕ ਪਹਿਲਾਂ ਕੈਨੇਡਾ ਵਿੱਚ ਟਰੱਕ ਰੈਲੀਆਂ ਕੱਢ ਰਹੇ ਹਨ, ਵੱਡੇ-ਵੱਡੇ ਪੋਸਟਰ ਲਗਾ ਰਹੇ ਹਨ ਅਤੇ ਟੋਰਾਂਟੋ ਦੇ ਇੱਕ ਗੁਰਦੁਆਰੇ ਵਿੱਚ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਜਨਮਤ ਸੰਗ੍ਰਹਿ ਦੀ ਇੱਕ ਹੋਰ ਖ਼ਤਰਨਾਕ ਵਿਸ਼ੇਸ਼ਤਾ ਇਹ ਹੈ ਕਿ ਇਹ ਕੈਨੇਡਾ ਸਰਕਾਰ ਦੀ ਮਲਕੀਅਤ ਅਤੇ ਸੰਚਾਲਿਤ ਕਮਿਊਨਿਟੀ ਸੈਂਟਰ ਵਿੱਚ ਕਰਵਾਈ ਜਾਵੇਗੀ। 

ਪੜ੍ਹੋ ਇਹ ਅਹਿਮ  ਖ਼ਬਰ- ਆਸਟ੍ਰੇਲੀਆ : ਅਲਬਾਨੀਜ਼ ਦੀ ਸਰਕਾਰ ਨੇ 100 ਦਿਨ ਪੂਰੇ, PM ਨੇ ਕਹੀਆਂ ਅਹਿਮ ਗੱਲਾਂ

ਸਿੱਖਸ ਫਾਰ ਜਸਟਿਸ ਨੇ 31 ਅਕਤੂਬਰ, 2021 ਨੂੰ ਲੰਡਨ ਵਿੱਚ ਇਸ ਰਾਏਸ਼ੁਮਾਰੀ ਦੀ ਸ਼ੁਰੂਆਤ ਕੀਤੀ ਸੀ।ਇਸ ਤੋਂ ਬਾਅਦ ਸਵਿਟਜ਼ਰਲੈਂਡ ਅਤੇ ਇਟਲੀ ਵਿਚ ਵੀ ਇਹ ਜਨਮਤ ਸੰਗ੍ਰਹਿ ਕਰਵਾਇਆ ਗਿਆ। ਇਨ੍ਹਾਂ ਰਾਏਸ਼ੁਮਾਰੀ ਨੂੰ ਪਾਕਿਸਤਾਨ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ ਅਤੇ ਸਿੱਖਾਂ ਦੇ ਨਾਂ 'ਤੇ ਪਾਕਿਸਤਾਨੀ ਵੋਟ ਪਾਉਣ ਆਏ ਸਨ। ਸਿੱਖਸ ਫਾਰ ਜਸਟਿਸ ਨੇ ਦਾਅਵਾ ਕੀਤਾ ਕਿ ਲੰਡਨ 'ਚ ਹੋਏ ਜਨਮਤ ਸੰਗ੍ਰਹਿ 'ਚ 10 ਤੋਂ 12 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਪਰ ਬ੍ਰਿਟੇਨ 'ਤੇ ਨਜ਼ਰ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ 'ਚ ਸਿਰਫ 100 ਤੋਂ 150 ਲੋਕਾਂ ਨੇ ਹਿੱਸਾ ਲਿਆ।

ਸਿੱਖ ਅੱਤਵਾਦੀਆਂ ਨੇ ਬ੍ਰਿਟੇਨ ਵਿੱਚ ਦਿੱਤਾ ਸੀ ਲਾਲਚ 

ਇੰਨਾ ਹੀ ਨਹੀਂ, 3 ਖਾਲਿਸਤਾਨ ਪੱਖੀ ਗੁਰਦੁਆਰਿਆਂ ਨੂੰ ਛੱਡ ਕੇ, ਕਿਸੇ ਨੇ ਵੀ ਇਸ ਕਥਿਤ ਜਨਮਤ ਸੰਗ੍ਰਹਿ ਲਈ ਆਪਣਾ ਪਲੇਟਫਾਰਮ ਦੀ ਇਜਾਜ਼ਤ ਨਹੀਂ ਦਿੱਤੀ ਸੀ। ਖਾਲਿਸਤਾਨ ਦੇ ਸਮਰਥਕਾਂ ਨੇ ਬ੍ਰਿਟੇਨ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਿੱਖ ਪ੍ਰਵਾਸੀਆਂ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਨਾਗਰਿਕਤਾ ਸਹਾਇਤਾ ਦਾ ਲਾਲਚ ਦਿੱਤਾ। ਇਸ ਦੇ ਨਾਲ ਹੀ ਰਾਏਸ਼ੁਮਾਰੀ ਵਿੱਚ ਹਿੱਸਾ ਲੈਣ ਲਈ ਪੈਸੇ ਵੀ ਦਿੱਤੇ ਗਏ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News