ਖਾਲਿਦਾ ਤੇ ਉਨ੍ਹਾਂ ਦਾ ਬੇਟਾ ਅਵਾਮੀ ਲੀਗ ਦੀ ਰੈਲੀ ''ਤੇ ਹਮਲੇ ਦੇ ਦੋਸ਼ੀ : ਹਸੀਨਾ

08/21/2018 11:27:58 PM

ਢਾਕਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਤੇ ਉਨ੍ਹਾਂ ਦੇ ਭਗੌੜੇ ਬੇਟੇ ਤਾਰਿਕ ਰਹਿਮਾਨ 'ਤੇ ਅਵਾਮੀ ਲੀਗ ਦੀ 2004 ਦੀ ਰੈਲੀ 'ਚ ਗ੍ਰੈਨੇਡ ਨਾਲ ਹਮਲਾ ਕਰਨ 'ਚ ਮਾਮਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ ਲਗਾਏ। ਇਸ ਹਮਲੇ 'ਚ 24 ਲੋਕਾਂ ਦੀ ਮੌਤ ਹੋ ਗਈ ਸੀ।
ਉਨ੍ਹਾਂ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਜਦੋਂ ਲੰਬੇ ਸਮੇਂ ਤੋਂ ਚੱਲ ਰਹੀ ਸੁਣਵਾਈ ਹੁਣ ਪੂਰੀ ਹੋਣ ਵਾਲੀ ਹੈ। ਹਮਲੇ ਦੀ 14ਵੀਂ ਵਰ੍ਹੇਗੰਢ 'ਤੇ ਉਨ੍ਹਾਂ ਕਿਹਾ, 'ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ, ਖਾਲਿਦਾ ਜ਼ਿਆ ਤੇ ਉਨ੍ਹਾਂ ਦੇ ਬੇਟੇ ਤਾਰਿਕ ਰਹਿਮਾਨ ਅਵਾਮੀ ਲੀਗ ਦੀ ਰੈਲੀ 'ਤੇ ਹੋਏ ਹਮਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਸਨ।'
ਜ਼ਿਆ ਜਿਥੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ 'ਚ ਹਨ ਉਥੇ ਹੀ ਰਹਿਮਾਨ ਨੇ ਬ੍ਰਿਟੇਨ 'ਚ ਸਿਆਸੀ ਸ਼ਰਨ ਲੈ ਰੱਖੀ ਹੈ। ਜ਼ਿਕਰਯੋਗ ਹੈ ਕਿ 24 ਅਗਸਤ 2004 ਨੂੰ ਅੱਤਵਾਦੀਆਂ ਨੇ ਬੰਗਬੰਧੁ ਅਵੈਨਿਊ ਕੇਂਦਰੀ ਦਫਤਰ ਸਾਹਮਣੇ ਅਵਾਮੀ ਲੀਗ ਦੀ ਰੈਲੀ 'ਤੇ 13 ਗ੍ਰੈਨੇਡ ਸੁੱਟੇ ਸਨ। ਹਮਲੇ 'ਚ 500 ਲੋਕ ਜ਼ਖਮੀ ਹੋ ਗਏ ਸਨ।


Related News