ਕੀਨੀਆ ਦਾ ਚੀਨ ਨੂੰ ਝਟਕਾ, ਬਿਲੀਅਨ ਡਾਲਰ ਦਾ ਰੇਲਵੇ ਪ੍ਰਾਜੈਕਟ ਕੀਤਾ ਰੱਦ

06/25/2020 10:19:50 AM

ਨੈਰੋਬੀ (ਬਿਊਰੋ): ਏਸ਼ੀਆ ਦੇ ਬਾਅਦ ਹੁਣ ਅਫਰੀਕੀ ਦੇਸ਼ਾਂ ਨੂੰ ਆਪਣੀ ਆਰਥਿਕ ਕੂਟਨੀਤੀ ਦੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਚੀਨ ਨੂੰ ਕਰਾਰਾ ਝਟਕਾ ਲੱਗਾ ਹੈ। ਸ਼ੀ ਜਿਨਪਿੰਗ ਦੀ ਚਾਲ ਨੂੰ ਸਮਝਦੇ ਹੋਏ ਕੀਨੀਆ ਨੇ ਚੀਨ ਦੇ ਅਰਬਾਂ ਡਾਲਰਾਂ ਦੇ ਰੇਲਵੇ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ। ਇਸ ਰੇਲਵੇ ਪ੍ਰਾਜੈਕਟ ਦੇ ਇਕਰਾਰਨਾਮੇ ਨੂੰ ਲੈਕੇ ਦਾਇਰ ਪਟੀਸ਼ਨ ਦੇ ਦੌਰਾਨ ਕੀਨੀਆ ਦੀ ਅਦਾਲਤ ਨੇ ਇਸ ਨੂੰ ਗੈਰ ਕਾਨੂੰਨੀ ਪਾਇਆ ਸੀ।

ਇੱਥੇ ਦੱਸ ਦਈਏ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚਾਈਨਾ ਅਫਰੀਕਾ ਸੰਮੇਲਨ ਦੇ ਦੌਰਾਨ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਕੀਨੀਆ ਦੇ ਨਾਲ ਇਕ ਸਟੈਂਡਰਡ ਗੇਜ ਰੇਲ ਲਾਈਨ ਵਿਛਾਉਣ ਦੇ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇੰਨਾ ਹੀ ਨਹੀਂ ਕੁਝ ਦਿਨ ਪਹਿਲਾਂ ਸ਼ੀ ਜਿਨਪਿੰਗ ਨੇ ਕੀਨੀਆ ਦੇ ਰਾਸ਼ਟਰਪਤੀ ਉਹੁਰੀ ਕੇਨਯਾਟਾ ਨੂੰ ਮੋਮਬਾਸਾ ਪੋਰਟ ਤੱਕ ਤੋਂ ਕਾਰਗੋ ਸਪਲਾਈ ਕੀਤੇ ਜਾਣ ਸੰਬੰਧੀ ਵਧਾਈ ਵੀ ਦਿੱਤੀ ਸੀ।

ਕੀਨੀਆ 'ਤੇ 3.2 ਬਿਲੀਅਨ ਡਾਲਰ ਦਾ ਕਰਜ਼
ਕੀਨੀਆ ਦੇ ਨਾਲ ਚੀਨ ਨੇ ਰੇਲਵੇ ਲਾਈਨ ਨੂੰ ਲੈ ਕੇ ਸਾਲ 2017 ਵਿਚ ਸਮਝੌਤਾ ਕੀਤਾ ਸੀ, ਜਿਸ ਦੇ ਤਹਿਤ ਚਾਈਨਾ ਰੋਡ ਐਂਡ ਬ੍ਰਿਜ ਕਾਰਪੋਰੇਸ਼ਨ ਕੀਨੀਆ ਵਿਚ ਅਰਬਾਂ ਡਾਲਰ ਦੀ ਲਾਗਤ ਨਾਲ ਅਭਿਲਾਸ਼ੀ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਮਾਧਿਅਮ ਨਾਲ ਰੇਲਵੇ ਲਾਈਨ ਦਾ ਵਿਸਥਾਰ ਕਰ ਰਿਹਾ ਸੀ। ਕੀਨੀਆ ਨੇ ਇਸ ਦੇ ਲਈ ਐਕਸਿਮ ਬੈਂਕ ਆਫ ਚਾਈਨਾ ਤੋਂ 3.2 ਬਿਲੀਅਨ ਡਾਲਰ ਦਾ ਕਰਜ਼ ਲਿਆ ਹੈ।

ਖਰੀਦ ਪ੍ਰਕਿਰਿਆ 'ਚ ਘਪਲੇ ਦਾ ਸ਼ੱਕ
ਸ਼ੁੱਕਰਵਾਰ ਨੂੰ ਕੀਨੀਆਈ ਅਪੀਲੀ ਅਦਾਲਤ ਨੇ ਕੀਨੀਆ ਅਤੇ ਚਾਈਨਾ ਰੋਡ ਐਂਡ ਬ੍ਰਿਜ ਕਾਰਪੋਰੇਸ਼ਨ (CRBC) ਦੇ ਵਿਚ ਰੇਲ ਠੇਕੇ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ। ਕੀਨੀਆ ਵਿਚ ਹਾਈ ਕੋਰਟ ਦੇ ਫੈਸਲਿਆਂ ਨਾਲ ਪੈਦਾ ਮਾਮਲਿਆਂ ਨੂੰ ਸੰਭਾਲਣ ਵਾਲੀ ਕੋਰਟ ਆਫ ਅਪੀਲ ਨੇ ਫੈਸਲਾ ਸੁਣਾਇਆ ਕਿ ਰਾਜ ਦੀ ਮਲਕੀਅਤ ਵਾਲੀ ਕੀਨੀਆ ਰੇਲਵੇ ਸਟੈਂਡਰਡ ਗੇਜ ਰੇਲਵੇ ਪ੍ਰਾਜੈਕਟ ਨੂੰ ਲੈ ਕੇ ਖਰੀਦ ਵਿਚ ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਵਿਗਿਆਨੀਆਂ ਦਾ ਦਾਅਵਾ, ਕੋਵਿਡ-19 ਦੇ ਇਲਾਜ ਲਈ ਖੋਜੀ ਐਂਟੀ ਵਾਇਰਲ ਦਵਾਈ

ਸੁਪਰੀਮ ਕੋਰਟ ਜਾਣ ਦੀ ਤਿਆਰੀ
ਕੋਰਟ ਵਿਚ ਇਸ ਮਾਮਲੇ ਨੂੰ ਕੀਨੀਆ ਦੇ ਇਕ ਸਮਾਜਿਕ ਕਾਰਕੁੰਨ ਓਕੀਯਾ ਓਮਾਤਾਤਹ ਨੇ ਲਾਅ ਸੋਸਾਇਟੀ ਆਫ ਕੀਨੀਆ ਦੇ ਨਾਲ ਮਿਲ ਕੇ ਦਾਇਰ ਕੀਤਾ ਸੀ। ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਰੇਲਵੇ ਇਕ ਜਨਤਕ ਜਾਇਦਾਦ ਹੈ ਜਿਸ ਵਿਚ ਸਾਰੇ ਪ੍ਰਾਜੈਕਟਾਂ ਨਾਲ ਜੁੜੀ ਖਰੀਦ ਪ੍ਰਕਿਰਿਆ ਨਿਰਪੱਖ, ਪ੍ਰਤੀਯੋਗੀ ਅਤੇ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ। ਪਰ ਇਸ ਪ੍ਰਾਜੈਕਟ ਵਿਚ ਕਿਸੇ ਵੀ ਬਿਡ ਨੂੰ ਜਾਰੀ ਕੀਤੇ ਬਿਨਾਂ ਇਕ ਕੰਪਨੀ ਨੂੰ ਸਿੱਧੇ ਤੌਰ 'ਤੇ ਠੇਕਾ ਸੌਂਪ ਦਿੱਤਾ ਗਿਆ। ਭਾਵੇਂਕਿ ਕੀਨੀਆ ਦੀ ਸਰਕਾਰ ਇਸ ਫੈਸਲੇ ਨੂੰ ਲੈਕੇ ਸੁਪਰੀਮ ਕੋਰਟ ਵਿਚ ਮੁੜ ਅਪੀਲ ਕਰਨ ਦੀ ਤਿਆਰੀ ਕਰ ਰਹੀ ਹੈ।


Vandana

Content Editor

Related News