ਕੀਨੀਆ ’ਚ ਹੈਲੀਕਾਪਟਰ ਹਾਦਸਾਗ੍ਰਸਤ, 17 ਫ਼ੌਜੀਆਂ ਦੀ ਮੌਤ

06/24/2021 3:01:49 PM

ਨੈਰੋਬੀ (ਭਾਸ਼ਾ) : ਕੀਨੀਆ ਵਿਚ ਇਕ ਹੈਲੀਕਾਪਟਰ ਦੇ ਨੈਰੋਬੀ ਦੇ ਬਾਹਰੀ ਇਲਾਕੇ ਵਿਚ ਹਾਦਸਾਗ੍ਰਸਤ ਹੋਣ ਦੀ ਵਜ੍ਹਾ ਨਾਲ 17 ਫ਼ੌਜੀਆਂ ਦੀ ਮੌਤ ਹੋ ਗਈ। ਇਹ ਫ਼ੌਜੀ ਇਕ ਸਿਖਲਾਈ ਅਭਿਆਸ ਵਿਚ ਹਿੱਸਾ ਲੈਣ ਲਈ ਯਾਤਰਾ ਕਰ ਰਹੇ ਸਨ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਪਾਕਿ ਤੋਂ ਵੱਡੀ ਖ਼ਬਰ: ਇਕੋ ਪਰਿਵਾਰ ਦੇ 7 ਜੀਆਂ ਨੂੰ ਗੋਲੀਆਂ ਨਾਲ ਭੁੰਨਿਆ

ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਕਾਜੀਅਡੋ ਕਾਊਂਟੀ ਦੇ ਓਲੇ-ਤੇਪੇਸੀ ਵਿਚ ਹਾਦਸਾ ਸਥਾਨ ਤੋਂ 6 ਲੋਕਾਂ ਨੂੰ ਗੰਭੀਰ ਹਾਲਤ ਵਿਚ ਬਾਹਰ ਕੱਢਿਆ ਗਿਆ ਹੈ। ਅਧਿਕਾਰੀ ਆਪਣਾ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ’ਤੇ ਗੱਲ ਕਰ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਹੈ। ਕੀਨੀਆ ਦੀ ਫ਼ੌਜ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਪਰ ਇਸ ਬਾਰੇ ਵਿਚ ਵਿਚ ਵਿਸਥਾਰ ਜਾਣਕਾਰੀ ਨਹੀਂ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਵੀਰਵਾਰ ਨੂੰ ਵਾਪਰਿਆ ਅਤੇ ਹੈਲੀਕਾਪਟਰ ਵਿਚ 23 ਫ਼ੌਜੀ ਸਵਾਰ ਸਨ।

ਇਹ ਵੀ ਪੜ੍ਹੋ: 5 ਫੁੱਟ 4 ਇੰਚ ਦੀ ਪਤਨੀ ਅਤੇ 3 ਫੁੱਟ 7 ਇੰਚ ਦਾ ਪਤੀ, ਵਰਲਡ ਰਿਕਾਰਡ 'ਚ ਦਰਜ ਹੋਇਆ ਇਸ ਜੋੜੇ ਦਾ ਨਾਂ


cherry

Content Editor

Related News