ਕਜ਼ਾਕਿਸਤਾਨ : 100 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, 15 ਲੋਕਾਂ ਦੀ ਮੌਤ 60 ਜ਼ਖਮੀ

Friday, Dec 27, 2019 - 12:27 PM (IST)

ਕਜ਼ਾਕਿਸਤਾਨ : 100 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕ੍ਰੈਸ਼, 15 ਲੋਕਾਂ ਦੀ ਮੌਤ 60 ਜ਼ਖਮੀ

ਨਵੀਂ ਦਿੱਲੀ — ਕਜ਼ਾਕਿਸਤਾਨ ਦੇ ਅਲਮਾਤੀ ਹਵਾਈ ਅੱਡੇ ਕੋਲ ਸ਼ੁੱਕਰਵਾਰ ਯਾਨੀ ਕਿ ਅੱਜ ਸਵੇਰੇ ਇਕ ਯਾਤਰੀ ਜਹਾਜ਼ ਉਡਾਣ ਭਰਨ ਦੇ ਠੀਕ ਬਾਅਦ ਕ੍ਰੈਸ਼ ਹੋ ਗਿਆ। ਹੁਣ ਤੱਕ 15 ਲੋਕ ਮਾਰੇ ਗਏ ਅਤੇ 60 ਜ਼ਖਮੀ ਹੋਏ ਹਨ। ਹਵਾਈ ਅੱਡੇ ਨੇ ਕਿਹਾ ਹੈ ਕਿ 100 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰਾਂÎ ਵਾਲਾ ਇਹ ਜਹਾਜ਼ ਸ਼ੁੱਕਰਵਾਰ ਨੂੰ ਅਲਮਾਟੀ ਦੇ ਕੋਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਸੁਰੱਖਿਆ ਏਜੰਸੀਆਂ ਨੇ ਘਟਨਾ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਇਹ ਜਹਾਜ਼ ਮੱਧ ਏਸ਼ੀਆਈ ਰਾਸ਼ਟਰ ਦੀ ਰਾਜਧਾਨੀ ਨੂਰ-ਸੁਲਤਾਨ ਲਈ ਰਵਾਨਾ ਹੋਇਆ ਸੀ।

ਮ੍ਰਿਤਕਾਂ 'ਚ 6 ਬੱਚੇ ਵੀ ਸ਼ਾਮਲ  

ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਮ ਜੋਮਾਰਟ ਨੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਦਾਰ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲੇ ਅਨੁਸਾਰ ਮਰਨ ਵਾਲਿਆਂ 'ਚ 6 ਬੱਚੇ ਵੀ ਸ਼ਾਮਲ ਹਨ। 
 

 


 

ਟੇਕ ਆਫ ਕਰਦੇ ਹੀ ਪਲੇਨ ਹੋਇਆ ਕ੍ਰੈਸ਼

ਕਜ਼ਾਕਿਸਤਾਨ ਤੋਂ ਰਵਾਨਾ ਹੋਇਆ ਇਕ ਯਾਤਰੀ ਜਹਾਜ਼ ਟੇਕ ਆਫ ਦੇ ਕੁਝ ਸਮੇਂ ਬਾਅਦ ਹੀ ਕ੍ਰੈਸ਼ ਹੋ ਗਿਆ। ਬੇਕ ਏਅਰ ਫਲਾਈਟ 2100 ਦਾ ਸਥਾਨਕ ਸਮੇਂ ਅਨੁਸਾਰ(ਸਵੇਰੇ 7.05 ਵਜੇ) ਟੇਕ ਆਫ ਦੇ ਕੁਝ ਮਿੰਟ ਬਾਅਦ ਹੀ ਸੰਪਰਕ ਟੁੱਟ ਗਿਆ। ਕਜ਼ਾਕਿਸਤਾਨ ਦੇ ਉਦਯੋਗ ਅਤੇ ਬੁਨਿਆਦੀ ਢਾਂਚਾ ਵਿਕਾਸ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਅਨੁਸਾਰ ਜਹਾਜ਼ ਅਲਮਾਟੀ ਤੋਂ ਰਾਜਧਾਨੀ ਨੂਰ-ਸੁਲਤਾਨ ਜਾ ਰਿਹਾ ਸੀ। ਉਡਾਣ ਭਰਦੇ ਹੀ ਜਹਾਜ਼ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਰੇਲਿੰਗ ਨੂੰ ਤੋੜਦਿਆਂ ਇਕ ਦੋ ਮੰਜ਼ਿਲਾ ਇਮਾਰਤ ਵਿਚ ਜਾ ਵੱਜਾ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 7.22 ਵਜੇ ਵਾਪਰਿਆ। ਮੰਤਰਾਲੇ ਨੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ। ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਅੱਗ ਨਹੀਂ ਲੱਗੀ। ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਫਿਲਹਾਲ 9 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਕਜ਼ਾਕਿਸਤਾਨ ਸਰਕਾਰ ਨੇ ਇਸ ਹਾਦਸੇ ਦੀ ਜਾਂਚ ਲਈ ਇਕ ਵਿਸ਼ੇਸ਼ ਕਮਿਸ਼ਨ ਬਣਾਇਆ ਹੈ। ਉਨ੍ਹਾਂ ਕਿਹਾ, 'ਕਮਿਸ਼ਨ ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕਰਨ ਜਾ ਰਿਹਾ ਹੈ। ਹਾਦਸੇ ਦੇ ਵੇਰਵਿਆਂ ਅਤੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਜਹਾਜ਼ਾਂ ਦੀਆਂ ਸਾਰੀਆਂ ਉਡਾਣਾਂ ਉਦੋਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਜਦੋਂ ਤੱਕ ਕਿ ਇਸ ਘਟਨਾ ਦੇ ਕਾਰਨਾਂ ਬਾਰੇ ਸਪਸ਼ਟ ਸਥਿਤੀ ਦਾ ਪਤਾ ਨਹੀਂ ਲੱਗ ਜਾਂਦਾ। ”ਅਲਮਾਟੀ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਹਾਦਸਾਗ੍ਰਸਤ ਜਹਾਜ਼ 'ਚ 95 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ।

ਹਵਾਈ ਜਹਾਜ਼ ਵਿਚ 95 ਯਾਤਰੀ ਅਤੇ ਚਾਲਕ ਦਲ ਦੇ 5 ਮੈਂਬਰ ਸਨ ਸਵਾਰ 

ਵੀਡੀਓ ਵਿਚ ਅੱਗ ਬੁਝਾਊ ਕਰਮਚਾਰੀ ਘਟਨਾ ਤੋਂ ਤੁਰੰਤ ਬਾਅਦ ਰਾਹਤ ਕਾਰਜ ਕਰਦੇ ਹੋਏ ਦਿਖਾਈ ਦੇ ਰਹੇ ਹਨ। ਲੋਕਾਂ ਦੀ ਮਦਦ ਰਾਹਤ ਕਾਰਜ ਜਾਰੀ ਹਨ। ਇਸ ਜਹਾਜ਼ ਵਿਚ 95 ਯਾਤਰੀ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਇਹ ਜਹਾਜ਼ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਸਾਬਕਾ ਰਾਜਧਾਨੀ ਅਲਮਾਟੀ ਤੋਂ ਕਜ਼ਾਕਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਲਈ ਰਵਾਨਾ ਹੋਇਆ। ਅਲਮਾਟੀ ਏਅਰਪੋਰਟ ਅਤੇ ਐਮਰਜੈਂਸੀ ਸਰਵਿਸ ਵਿਭਾਗ ਦਾ ਕਹਿਣਾ ਹੈ ਕਿ ਹਵਾਈ ਜਹਾਜ਼ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ।

 


Related News