ਕਜ਼ਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨਜਰਬਾਏਵ ਕੋਰੋਨਾ ਪਾਜ਼ੇਟਿਵ, ਖੁਦ ਨੂੰ ਘਰ ''ਚ ਕੀਤਾ ਇਕਾਂਤਵਾਸ
Thursday, Jun 18, 2020 - 04:46 PM (IST)

ਨੂਰ-ਸੁਲਤਾਨ (ਵਾਰਤਾ) : ਕਜ਼ਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੂਰ-ਸੁਲਤਾਨ ਨਜਰਬਾਏਵ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੀੜਤ ਪਾਏ ਗਏ ਹਨ। ਸ਼੍ਰੀ ਨਜਰਬਾਏਬ ਦੇ ਪ੍ਰੈਸ ਸਕੱਤਰ ਐਦੋਸ ਉਕਿਬੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼੍ਰੀ ਉਕਿਬੇ ਨੇ ਟਵਿਟਰ 'ਤੇ ਲਿਖਿਆ, 'ਕਜ਼ਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੌਜੂਦਾ ਸਮੇਂ ਵਿਚ ਘਰ ਵਿਚ ਹੀ ਇਕਾਂਤਵਾਸ ਹਨ। ਬਦਕਿੱਸਮਤੀ ਨਾਲ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਅੰਤਿਮ ਰਿਪੋਟਰ ਪਾਜ਼ੇਟਿਵ ਆਈ ਸੀ। ਚਿੰਤਾ ਦੀ ਕੋਈ ਗੱਲ ਨਹੀਂ ਹੈ। ਨੂਰਸੁਲਤਾਨ ਨਜਰਬਾਏਬ ਨੇ ਇਕਾਂਤਵਾਸ ਵਿਚ ਵੀ ਕੰਮ ਕਰਨਾ ਜਾਰੀ ਰੱਖਿਆ ਹੋਇਆ ਹੈ।