ਕੋਰੋਨਾ ਦੇ ਮੱਦੇਨਜ਼ਰ ਕਜਾਖਿਸਤਾਨ ''ਚ ਪਾਬੰਦੀਆਂ 2 ਅਗਸਤ ਤੱਕ ਵਧਾਈਆਂ ਗਈਆਂ

Tuesday, Jul 14, 2020 - 05:35 PM (IST)

ਕੋਰੋਨਾ ਦੇ ਮੱਦੇਨਜ਼ਰ ਕਜਾਖਿਸਤਾਨ ''ਚ ਪਾਬੰਦੀਆਂ 2 ਅਗਸਤ ਤੱਕ ਵਧਾਈਆਂ ਗਈਆਂ

ਨੂਰ-ਸੁਲਤਾਨ (ਵਾਰਤਾ) : ਕਜਾਖਿਸਤਾਨ ਵਿਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਨੂੰ 2 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਕਜਾਖਿਸਤਾਨ ਦੇ ਪ੍ਰਧਾਨ ਮੰਤਰੀ ਅਸਕੇ ਮਾਮਿਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਜਾਖਸਤਾਨ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ 5 ਜੁਲਾਈ ਨੂੰ 2 ਹਫ਼ਤੇ ਲਈ ਪਾਬੰਦੀ ਲਗਾਈ ਗਈ ਸੀ। ਸੋਮਵਾਰ ਨੂੰ ਕਜਾਖਿਸਤਾਨ ਦੇ ਰਾਸ਼ਟਰਪਤੀ ਕਾਸਿਮ ਜੋਮਾਟਰ ਟੋਕਏਵ ਨੇ ਕਿਹਾ ਕਿ ਪਾਬੰਦੀਆਂ ਨੂੰ ਜੁਲਾਈ ਦੇ ਅੰਤ ਤੱਕ ਵਧਾਇਆ ਜਾਵੇਗਾ। ਸ਼੍ਰੀ ਮਾਮਿਨ ਨੇ ਇਕ ਸਰਕਾਰੀ ਬੈਠਕ ਵਿਚ ਕਿਹਾ, 'ਪਾਬੰਦੀਆਂ ਦਾ ਦੂਜਾ ਹਫ਼ਤਾ ਚੱਲ ਰਿਹਾ ਹੈ। ਸਿਹਤ ਮੰਤਰਾਲਾ ਦੀ ਸਿਫਾਰਿਸ਼ 'ਤੇ ਅਤੇ ਮਹਾਮਾਰੀ ਨੂੰ ਹੋਰ ਜ਼ਿਆਦਾ ਕੰਟਰੋਲ ਕਰਣ ਲਈ ਅਸੀਂ ਪਾਬੰਦੀਆਂ ਦੀ ਮਿਆਦ ਨੂੰ 2 ਹੋਰ ਹਫ਼ਤਿਆਂ ( 20 ਜੁਲਾਈ ਤੋਂ 2 ਅਗਸਤ ਤੱਕ) ਲਈ ਵਧਾਉਣ ਦਾ ਫੈਸਲਾ ਕੀਤਾ ਹੈ। ਕਜਾਖਿਸਤਾਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 61,755 ਲੋਕ ਪੀੜਤ ਹੋ ਚੁੱਕੇ ਹਨ ਅਤੇ ਕਰੀਬ 400 ਲੋਕਾਂ ਦੀ ਮੌਤ ਹੋ ਗਈ ਹੈ।


author

cherry

Content Editor

Related News