ਕੈਟਜ਼ ਇਜ਼ਰਾਈਲ ਦੇ ਨਵੇਂ ਵਿਦੇਸ਼ ਮੰਤਰੀ ਬਣੇ
Wednesday, Jan 03, 2024 - 10:47 AM (IST)
ਯੇਰੂਸ਼ਲਮ (ਵਾਰਤਾ)- ਇਜ਼ਰਾਈਲ ਦੀ ਸੰਸਦ ਨੇ ਯੋਜਨਾਬੱਧ ਕੈਬਨਿਟ ਫੇਰਬਦਲ ਵਿਚ ਐਲੀ ਕੋਹੇਨ ਦੀ ਥਾਂ ਊਰਜਾ ਮੰਤਰੀ ਕੈਟਜ਼ ਨੂੰ ਦੇਸ਼ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਟਜ਼ ਨੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਗਾਜ਼ਾ ਨਾਲ ਚੱਲ ਰਹੇ ਤਣਾਅ ਦਾ ਜ਼ਿਕਰ ਕਰਦੇ ਹੋਏ ਕਿਹਾ, “ਮੈਂ ਅੱਜ ਜੰਗ ਦੇ ਵਿਚਕਾਰ ਆਪਣਾ ਅਹੁਦਾ ਸੰਭਾਲਣ ਲਈ ਤਿਆਰ ਹਾਂ। ਮੰਤਰਾਲਾ ਦੇ ਕਰਮਚਾਰੀਆਂ ਨੂੰ ਮੇਰੀ ਪਹਿਲੀ ਹਦਾਇਤ ਹੈ ਕਿ ਗਾਜ਼ਾ ’ਚ ਇਜ਼ਰਾਈਲੀ ਬੰਧਕਾਂ ਦੇ ਮੁੱਦੇ ਨੂੰ ਤਰਜੀਹਾਂ ਦੀ ਸੂਚੀ ’ਚ ਸਿਖਰ ’ਤੇ ਰੱਖਿਆ ਜਾਵੇ।’’
ਕੈਟਜ਼ (68) ਇਸ ਤੋਂ ਪਹਿਲਾਂ 2019 ਤੋਂ 2020 ਤੱਕ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਕੈਟਜ਼ ਦੀ ਵਿਦੇਸ਼ ਮੰਤਰੀ ਦੀ ਭੂਮਿਕਾ ’ਤੇ ਵਾਪਸੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਲਿਕੁਡ ਪਾਰਟੀ ਦੇ ਅੰਦਰ ਅੰਦਰੂਨੀ ਰੋਟੇਸ਼ਨ ਸਮਝੌਤੇ ਦਾ ਹਿੱਸਾ ਹੈ। ਕੋਹੇਨ ਪ੍ਰਭਾਵਸ਼ਾਲੀ ਸੁਰੱਖਿਆ ਮੰਤਰੀ ਮੰਡਲ ’ਚ ਆਪਣੀ ਸੀਟ ਬਰਕਰਾਰ ਰੱਖਣਗੇ ਅਤੇ 2026 ’ਚ ਵਿਦੇਸ਼ ਮੰਤਰਾਲੇ ਨੂੰ ਮੁੜ ਹਾਸਲ ਕਰਨ ਦੀ ਉਮੀਦ ਹੈ। ਕੋਹੇਨ ਫਿਰ ਤੋਂ ਵਿਦੇਸ਼ ਮੰਤਰੀ ਤਾਂ ਹੀ ਬਣੇਗਾ ਜੇਕਰ ਮੌਜੂਦਾ ਸਰਕਾਰ ਸੱਤਾ 'ਚ ਬਣੀ ਰਹੇਗੀ।
ਇਹ ਵੀ ਪੜ੍ਹੋ: ਨਵਾਂ ਸਾਲ ਚੜ੍ਹਦੇ ਹੀ ਬ੍ਰਿਟਿਸ਼ ਅਖ਼ਬਾਰ ਨੇ ਕੀਤੀ ਭਵਿੱਖਬਾਣੀ, ਇਸ ਵਾਰ ਵੀ ਮੋਦੀ ਸਿਰ ਸਜੇਗਾ PM ਦਾ ਤਾਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।