ਕਾਟਜੂ ਨੇ ਨੀਰਵ ਮੋਦੀ ਦੇ ਹੱਕ ''ਚ ਦਿੱਤੀ ਗਵਾਹੀ

Sunday, Sep 13, 2020 - 01:52 AM (IST)

ਕਾਟਜੂ ਨੇ ਨੀਰਵ ਮੋਦੀ ਦੇ ਹੱਕ ''ਚ ਦਿੱਤੀ ਗਵਾਹੀ

ਲੰਡਨ (ਰਾਜਵੀਰ ਸਮਰਾ)-ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਹੱਕ ਵਿਚ ਭਾਰਤ ਤੋਂ ਲਾਈਵ ਵੀਡੀਓ ਲਿੰਕ ਰਾਹੀਂ ਲੰਡਨ ਦੀ ਅਦਾਲਤ ਵਿਚ ਗਵਾਹੀ ਦਿੱਤੀ। ਕਾਟਜੂ ਨੇ ਭਾਰਤੀ ਨਿਆਂ ਪਾਲਿਕਾ ਨੂੰ 'ਭ੍ਰਿਸ਼ਟ' ਦੱਸਦਿਆਂ ਕਿਹਾ ਕਿ ਨੀਰਵ ਨੂੰ ਇਥੇ ਨਿਰਪੱਖ ਸੁਣਵਾਈ ਦਾ ਮੌਕਾ ਨਹੀਂ ਮਿਲੇਗਾ। ਇਸ ਦੌਰਾਨ ਕਾਟਜੂ ਦੀ ਗਵਾਹੀ ਨੂੰ ਭਾਰਤੀ ਪੱਖ ਨੇ ਚੁਣੌਤੀ ਦਿੱਤੀ। ਇਸ ਉਪਰੰਤ ਪੰਜ ਦਿਨ ਦੀ ਸੁਣਵਾਈ ਦੇ ਆਖਰੀ ਦਿਨ ਜਸਟਿਸ ਸੈਮ ਅਲ ਗੂਜੀ ਨੇ ਗਵਾਹੀ ਸੁਣਨ ਬਾਅਦ ਮਾਮਲੇ ਦੀ ਸੁਣਵਾਈ 3 ਨਵੰਬਰ ਤੱਕ ਮੁਲਤਵੀ ਕਰ ਦਿੱਤੀ।


author

Sunny Mehra

Content Editor

Related News