ਕੇਟ ਮਿਡਲਟਨ ਭਾਰਤੀ ਮੂਲ ਦੇ ਡਿਜ਼ਾਈਨਰ ਦੇ ਪਹਿਰਾਵੇ ''ਚ ਆਈ ਨਜ਼ਰ

04/07/2016 6:01:02 PM

ਲੰਡਨ— ਭਾਰਤ ਅਤੇ ਭੂਟਾਨ ਦੇ ਪ੍ਰਵਾਸੀਆਂ ਲਈ ਆਯੋਜਿਤ ਇਕ ਪ੍ਰੋਗਰਾਮ ''ਚ ਬ੍ਰਿਟੇਨ ਦੀ ਕੇਟ ਮਿਡਲਟਨ ਭਾਰਤ ''ਚ ਪੈਦਾ ਹੋਈ ਬ੍ਰਿਟਿਸ਼ ਡਿਜ਼ਾਈਨਰ ਸਲੋਨੋ ਲੋਢਾ ਵਲੋਂ ਡਿਜ਼ਾਈਨ ਕੀਤੇ ਗਏ ਨੀਲੇ ਰੰਗ ਦੇ ਪਹਿਰਾਵੇ ''ਚ ਨਜ਼ਰ ਆਈ। ਉਹ ਛੇਤੀ ਹੀ ਇਨ੍ਹਾਂ ਦੋਹਾਂ ਦੇਸ਼ਾਂ ਦੀ ਯਾਤਰਾ ''ਤੇ ਜਾਣ ਵਾਲੀ ਹੈ। ਕੈਂਬ੍ਰਿਜ ਦੀ ਰਾਣੀ ਨੇ ਆਪਣੇ ਪ੍ਰਤੀ ਪ੍ਰਿੰਸ ਵਿਲੀਅਮ ਨਾਲ ਕੇਸਿੰਗਟਨ ਪੈਲੇਸ ''ਚ ਬੁੱਧਵਾਰ ਨੂੰ ਖਾਣੇ ਦੀ ਮੇਜ਼ਬਾਨੀ ਕੀਤੀ। ਸ਼ਾਹੀ ਜੋੜਾ ਐਤਵਾਰ ਤੋਂ ਭਾਰਤ ਅਤੇ ਭੂਟਾਨ ਦੀ ਆਪਣੀ 6 ਦਿਨਾਂ ਯਾਤਰਾ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਨੇ ਉੱਚੇ ਕਾਲਰ ਵਾਲਾ ਜੋ ਪਹਿਰਾਵਾ ਪਹਿਨਿਆ ਸੀ, ਉਹ ਲੋਢਾ ਦੇ ਪ੍ਰੀ-ਫੌਲ 2016 ਦੇ ਉਨ੍ਹਾਂ ਦੇ ਮਿਊਜ਼ੀਅਮ ਦਾ ਹਿੱਸਾ ਸੀ।

Related News