ਭਾਰੀ ਬਰਫ ''ਚ ਪੋਲੀਓ ਖਿਲਾਫ਼ ਡਟੀਆਂ ਕਸ਼ਮੀਰੀ ਬੀਬੀਆਂ ਦੀ ਵੀਡੀਓ ਵਾਇਰਲ, ਇਮਰਾਨ ''ਤੇ ਉਠੇ ਸਵਾਲ

01/15/2021 6:02:51 PM

ਇਸਲਾਮਾਬਾਦ (ਬਿਊਰੋ): ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੀਆਂ ਬੀਬੀਆਂ ਦੇ ਜੋਸ਼ ਅਤੇ ਜਜ਼ਬੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੋ ਬੀਬੀਆਂ ਕਸ਼ਮੀਰੀ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਵੈਕਸੀਨ ਲੈ ਕੇ ਜਾ ਰਹੀਆਂ ਹਨ। ਅਸਲ ਵਿਚ ਬਰਫ ਦੀ ਵਿਛੀ ਮੋਟੀ ਚਾਦਰ ਉਹਨਾਂ ਦੇ ਲੱਕ ਤੱਕ ਪਹੁੰਚ ਰਹੀ ਹੈ। ਇਸ ਵੈਕਸੀਨ ਨੂੰ ਪੀ.ਓ.ਕੇ. ਦੇ ਬੱਚਿਆਂ ਨੂੰ ਲਗਾਇਆ ਜਾਣਾ ਹੈ। ਪਾਕਿਸਤਾਨ ਹਾਲੇ ਵੀ ਪੋਲੀਓ ਦੀ ਮਾਰ ਨਾਲ ਜੂਝ ਰਿਹਾ ਹੈ ਅਤੇ ਸਰਕਾਰ ਨੇ ਪੋਲੀਓ ਟੀਕਾਕਰਨ ਮੁੜ ਸ਼ੁਰੂ ਕੀਤਾ ਹੈ। ਉੱਧਰ ਇਹਨਾਂ ਪੋਲੀਓ ਵਾਰੀਅਰਸ ਨੂੰ ਬਰਫ ਤੋਂ ਬਚਣ ਲਈ ਦਸਤਾਨੇ ਤੱਕ ਨਾ ਮੁਹੱਈਆ ਕਰਾਉਣ 'ਤੇ ਇਮਰਾਨ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ।

ਪੀ.ਓ.ਕੇ. ਵਿਚ ਇਨੀਂ ਦਿਨੀਂ ਭਿਆਨਕ ਠੰਡ ਪੈ ਰਹੀ ਹੈ। ਬਰਫ਼ਬਾਰੀ ਦੇ ਕਾਰਨ ਹਰ ਪਾਸੇ ਬਰਫ ਦੀ ਮੋਟੀ ਚਾਦਰ ਵਿਛੀ ਹੋਈ ਹੈ।ਇਸ ਕਾਰਨ ਜ਼ਰੂਰੀ ਸੇਵਾਵਾਂ ਨੂੰ ਪਹੁੰਚਾਉਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀ.ਓ.ਕੇ. ਦਾ ਇਹ ਖਰਾਬ ਮੌਸਮ ਵੀ ਕਸ਼ਮੀਰੀ ਬੀਬੀਆਂ ਦੇ ਜੋਸ਼ ਅਤੇ ਜਜ਼ਬੇ ਨੂੰ ਹਿਲਾ ਨਹੀਂ ਸਕਿਆ। ਉਹ ਲੱਕ ਤੱਕ ਬਰਫ ਹੋਣ ਦੇ ਬਾਵਜੂਦ ਵੀ ਬੱਚਿਆਂ ਨੂੰ ਪੋਲੀਓ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਟੀਕਾ ਲੈ ਕੇ ਘਰ-ਘਰ ਪਹੁੰਚ ਰਹੀਆਂ ਹਨ।

 

ਇਮਰਾਨ ਸਰਕਾਰ ਦੀ ਆਲੋਚਨਾ
ਇਸ ਵੀਡੀਓ ਨੂੰ ਪਾਕਿ ਫਾਈਟ ਪੋਲੀਓ ਟਵਿੱਟਰ ਹੈਂਡਲ ਨੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ ਸਵਾ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਅਤੇ 1300 ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ। ਭਾਵੇਂਕਿ ਪਾਕਿਸਤਾਨ ਸਰਕਾਰ ਦੀ ਇਹਨਾਂ ਪੋਲੀਓ ਵਾਰੀਅਰਸ ਨੂੰ ਠੰਡ ਅਤੇ ਬਰਫ ਤੋਂ ਬਚਾਉਣ ਲਈ ਦਸਤਾਨੇ ਅਤੇ ਹੋਰ ਜ਼ਰੂਰੀ ਸਾਮਾਨ ਨਾ ਦੇਣ 'ਤੇ ਆਲੋਚਨਾ ਵੀ ਹੋ ਰਹੀ ਹੈ। ਸਾਦੀਆ ਸ਼ੇਖ ਨੇ ਲਿਖਿਆ ਕਿ ਇਹ ਬੀਬੀਆਂ ਬਿਨਾਂ ਸਹੀ ਉਪਕਰਨਾਂ ਅਤੇ ਦਸਤਾਨਿਆਂ ਦੇ ਰਸਤਾ ਕਿਵੇਂ ਤੈਅ ਕਰ ਹਹੀਆਂ ਹਨ? 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਗਰਿਮਾ ਵਰਮਾ ਆਗਾਮੀ ਪ੍ਰਥਮ ਬੀਬੀ ਦੇ ਦਫਤਰ 'ਚ ਡਿਜੀਟਲ ਡਾਇਰੈਕਟਰ ਦੇ ਤੌਰ 'ਤੇ ਨਾਮਜ਼ਦ

ਸਈਦਾ ਨੇ ਲਿਖਿਆ ਕਿ ਕ੍ਰਿਪਾ ਕਰਕੇ ਇਹਨਾਂ ਬੀਬੀਆਂ ਨੂੰ ਜ਼ਰੂਰੀ ਬੁਨਿਆਦੀ ਉਪਕਰਨ ਅਤੇ ਦਸਤਾਨੇ ਮੁਹੱਈਆ ਕਰਵਾਏ ਜਾਣ। 21ਵੀਂ ਸਦੀ ਵਿਚ ਇਹਨਾਂ ਬੀਬੀਆਂ ਨੂੰ ਬਰਫ ਨਾਲ ਜੂਝਦੇ ਦੇਖ ਕੇ ਪੋਲੀਓ ਦੇ ਖ਼ਿਲਾਫ਼ ਜੰਗ ਵਿਚ ਪਾਕਿਸਤਾਨ ਦੀ ਚੰਗੀ ਤਸਵੀਰ ਨਹੀਂ ਬਣਦੀ ਹੈ। ਉਮਰ ਮਸੂਦ ਨੇ ਲਿਖਿਆ,''ਸਧਾਰਨ ਸਮਝ ਅਤੇ ਸਰਕਾਰ ਵਿਚ ਜ਼ਿੰਮੇਵਾਰੀ ਦੀ ਕਮੀ ਇਸ ਪੂਰੇ ਵੀਡੀਓ ਵਿਚ ਦੇਖੀ ਜਾ ਸਕਦੀ ਹੈ। ਜੇਕਰ ਲੋਕਾਂ ਨੇ ਉੱਥੇ ਜਾਣਾ ਸੀ ਤਾਂ ਸਰਕਾਰੀ ਦਲ ਨੇ ਉੱਥੋਂ ਦਾ ਰਸਤਾ ਸਾਫ ਕਿਉਂ ਨਹੀਂ ਕੀਤਾ। ਮੂਰਖਤਾ।''

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News