ਪਾਕਿਸਤਾਨ ਦਾ ਨਵਾਂ ਕਾਰਾ, ਵਾਹਘਾ ਤੋਂ ਕਰਤਾਰਪੁਰ ਤੱਕ ਪੋਸਟਰਾਂ ''ਤੇ ਲਿਖਿਆ ''ਕਸ਼ਮੀਰ ਇਜ਼ ਪਾਕਿਸਤਾਨ''

Tuesday, Nov 19, 2019 - 04:32 PM (IST)

ਪਾਕਿਸਤਾਨ ਦਾ ਨਵਾਂ ਕਾਰਾ, ਵਾਹਘਾ ਤੋਂ ਕਰਤਾਰਪੁਰ ਤੱਕ ਪੋਸਟਰਾਂ ''ਤੇ ਲਿਖਿਆ ''ਕਸ਼ਮੀਰ ਇਜ਼ ਪਾਕਿਸਤਾਨ''

ਲਾਹੌਰ (ਇੰਟ)— ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੀ ਬੌਖਲਾਹਟ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਕਰਤਾਰਪੁਰ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਪਹੁੰਚ ਰਹੇ ਸ਼ਰਧਾਲੂਆਂ ਦੇ ਸਾਹਮਣੇ ਪਾਕਿਸਤਾਨ ਪੋਸਟਰ ਦੇ ਰਾਹੀਂ ਆਪਣਾ ਪੱਖ ਰੱਖ ਰਿਹਾ ਹੈ। ਅਜਿਹਾ 'ਚ ਪੋਸਟਰ ਵਾਹਘਾ ਸਰਹੱਦ ਤੋਂ ਲੈ ਕੇ ਕਰਤਾਰਪੁਰ ਸਾਹਿਬ ਦੇ ਨੇੜਲੇ ਇਲਾਕਿਆਂ 'ਚ ਲਾਏ ਗਏ ਹਨ।

ਪੋਸਟਰਾਂ 'ਤੇ ਪ੍ਰਾਈਡ ਆਫ ਨੇਸ਼ਨ ਪਾਕਿਸਤਾਨ ਆਰਮਡ ਫੋਰਸਸ ਤੇ ਹੇਠਾਂ ਕਸ਼ਮੀਰ ਇਜ਼ ਪਾਕਿਸਤਾਨ ਲੋਗੋ ਲੱਗਿਆ ਹੋਇਆ ਹੈ। ਇਸ ਪੋਸਟਰ 'ਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਸਰਜੀਕਲ ਸਟ੍ਰਾਈਕ ਦੌਰਾਨ ਫੜੇ ਜਾਣ ਦੀ ਫੋਟੋ ਵਾ ਛਾਪੀ ਗਈ ਹੈ। ਪੋਸਟਰ ਨੂੰ ਬਿਜਲੀ ਦੇ ਖੰਬਿਆਂ ਤੇ ਹੋਰ ਪੋਲਾਂ 'ਤੇ ਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਥੀਮ ਸਾਂਗ ਵੀਡੀਓ 'ਚ ਖਾਲਿਸਤਾਨੀ ਸਮਰਥਕਾਂ ਦੇ ਪੋਸਟਰਾਂ ਦੀ ਵਰਤੋਂ ਕੀਤੀ ਗਈ ਸੀ ਤੇ ਉਦਘਾਟਨੀ ਸਮਾਰੋਹ 'ਚ ਵੀ ਪਾਕਿਸਤਾਨ ਦੇ ਇਮਰਾਨ ਖਾਨ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਸ਼ਮੀਰ ਦਾ ਰਾਗ ਅਲਾਪਿਆ ਸੀ।


author

Baljit Singh

Content Editor

Related News