ਕਰਤਾਰਪੁਰ ਲਾਂਘਾ : ਨਹੀਂ ਟਲਿਆ ਪਾਕਿ, ਹਰ ਹਾਲ ''ਚ ਵਸੂਲੇਗਾ 20 ਡਾਲਰ

10/14/2019 8:16:49 PM

ਲਾਹੌਰ (ਏਜੰਸੀ)- ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਨੂੰ ਅੰਤਿਮ ਡ੍ਰਾਫਟ ਭੇਜਿਆ ਹੈ। ਪਾਕਿਸਤਾਨ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਪ੍ਰਤੀ ਵਿਅਕਤੀ ਉਗਰਾਹੁਣ ਦਾ ਆਪਣਾ ਫੈਸਲਾ ਬਰਕਰਾਰ ਰੱਖਿਆ ਹੈ। ਦਰਅਸਲ ਪਾਕਿਸਤਾਨ ਸਿੱਖ ਸ਼ਰਧਾਲੂਆਂ ਤੋਂ ਫੀਸ ਲੈਣ ਦੀ ਗੱਲ 'ਤੇ ਅੜਿਆ ਹੋਇਆ ਹੈ। ਉਥੇ ਹੀ ਭਾਰਤ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਤੀ। ਇਹ ਲਾਂਘਾ ਭਾਰਤ ਅਤੇ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਨੂੰ ਆਪਸ 'ਚ ਜੋੜੇਗਾ।

ਭਾਰਤ-ਪਾਕਿਸਤਾਨ ਸਰਹੱਦ 'ਤੇ ਉਸਾਰੀ ਅਧੀਨ ਲਾਂਘੇ ਦੇ ਕੰਮ ਦਾ ਨਿਰੀਖਣ ਕਰਨ ਐਨ.ਐਚ.ਏ.ਆਈ. ਦੀ ਟੀਮ ਪੁੱਜੀ। ਟੀਮ ਦੀ ਅਗਵਾਈ ਕਰ ਰਹੇ ਐਨ.ਐਚ.ਏ.ਆਈ. ਦੇ ਚੇਅਰਮੈਨ ਡਾ.ਐਨ.ਐਨ. ਸਿਨ੍ਹਾ ਨੇ ਦੱਸਿਆ ਕਿ ਲਾਂਘੇ ਦੀ ਲਗਭਗ 90 ਫੀਸਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਕੇਂਦਰੀ ਮੰਤਰੀ ਹਰਸਿਮਰਤ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਵਿਚ ਪੀ.ਐਮ. ਮੋਦੀ ਭਾਰਤੀ ਜ਼ਮੀਨ 'ਤੇ ਉਸਾਰੇ ਗਏ ਚੈੱਕ ਪੋਸਟ ਦਾ ਉਦਘਾਟਨ ਕਰਨਗੇ। ਉਨ੍ਹਾਂ ਨੇ ਟਵੀਟ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਤੋਂ ਆਖਿਰਕਾਰ ਸਿੱਖ ਪੰਥ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਦਰਸ਼ਨ-ਏ-ਦੀਦਾਰ ਦਾ ਮੌਕਾ ਮਿਲ ਰਿਹਾ ਹੈ।
8 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਦੇ ਨਾਲ ਹੀ ਇਤਿਹਾਸ ਰੱਚਿਆ ਜਾਵੇਗਾ, ਜੋ ਕੰਮ ਕਾਂਗਰਸ ਦੇ 72 ਸਾਲ ਦੇ ਸ਼ਾਸਨ ਵਿਚ ਸੰਭਵ ਨਹੀਂ ਹੋ ਸਕਿਆ।


Sunny Mehra

Content Editor

Related News