ਕਰਾਚੀ ਪੁਲਸ ਨੇ ਕੁੱਤੇ ਨੂੰ ਫ਼ਾਂਸੀ ਦੇਣ ਵਾਲੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

05/28/2023 4:11:29 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ ਵਿਅਕਤੀ ਵੱਲੋਂ ਇਕ ਕੁੱਤੇ ਨੂੰ ਫ਼ਾਂਸੀ ’ਤੇ ਲਟਕਾ ਕੇ ਉਸ ਦਾ ਕਤਲ ਕਰਨ ਸਬੰਧੀ ਇਕ ਵੀਡਿਓ ਵਾਇਰਲ ਹੋਈ ਹੈ,  ਜਿਸ ’ਚ ਮੁਲਜ਼ਮ ਕੁੱਤੇ ਨੂੰ ਫ਼ਾਂਸੀ ’ਤੇ ਲਟਕਾ ਕੇ ਝੂਲੇ ਦੀ ਤਰ੍ਹਾਂ ਝੁਲਾਉਂਦਾ ਹੈ। ਜਦ ਕੁੱਤਾ ਦਮ ਤੋੜ ਜਾਂਦਾ ਹੈ ਤਾਂ ਫਿਰ ਉਸ ਨੂੰ ਫੰਦੇ ਤੋਂ ਮੁਕਤ ਕਰਦਾ ਹੈ।

ਇਹ ਵੀ ਪੜ੍ਹੋ- ਇਟਲੀ 'ਚ ਵਿਅਕਤੀ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੀਤੀ ਵਾਇਰਲ

ਸੂਤਰਾਂ ਅਨੁਸਾਰ ਇਹ ਵੀਡਿਓ ਵਾਇਰਲ ਹੋਣ ’ਤੇ ਪੁਲਸ ਸਟੇਸ਼ਨ ਸਾਊਦਾਬਾਦ ਕਰਾਚੀ ਦੇ ਇੰਚਾਰਜ ਨੇ ਵੀਡਿਓ ਦੇ ਆਧਾਰ ’ਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਸਟੇਸ਼ਨ ਇੰਚਾਰਜ ਜੁਲਫ਼ਕਾਰ ਹੈਦਰ ਦੇ ਅਨੁਸਾਰ ਅਸੀਂ ਜਿਸ ਅਬਬਾਸ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ, ਉਹ ਬਾਜ਼ਾਰ ਦਾ ਚੌਕੀਦਾਰ ਹੈ ਅਤੇ ਮਾਨਸਿਕ ਰੂਪ ਵਿਚ ਕਮਜ਼ੋਰ ਲੱਗਦਾ ਹੈ ਪਰ ਉਸ ਵੱਲੋਂ ਕਾਨੂੰਨ ਅਨੁਸਾਰ ਇਕ ਪਾਲਤੂ ਕੁੱਤੇ ਨੂੰ ਫ਼ਾਂਸੀ ਦਿੱਤੀ ਹੈ।

ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਪਤੀ ਨੂੰ ਜਾਨੋਂ ਮਾਰਨ ਦੀ ਸਾਜਿਸ਼ ’ਚ ਪਤਨੀ ਨਿਕਲੀ ਮਾਸਟਰ ਮਾਈਂਡ, ਜਾਣੋ ਪੂਰਾ ਮਾਮਲਾ

ਇਸ ਲਈ ਅਸੀਂ ਇਸ ਗੱਲ ’ਤੇ ਵਿਚਾਰ ਕਰ ਰਹੇ ਹਾਂ ਕਿ ਦੋਸ਼ੀ ਦੇ ਖ਼ਿਲਾਫ਼ ਕਿਸ ਧਾਰਾ ਅਧੀਨ ਕੇਸ ਦਰਜ ਕੀਤਾ ਜਾਵੇ। ਦੋਸ਼ੀ ਨੇ ਕੁੱਤੇ ਨੂੰ ਗੋਲੀ ਮਾਰਨ ਦੀ ਬਜਾਏ ਉਸ ਨੂੰ ਫ਼ਾਂਸੀ ਦੇ ਕੇ ਮਾਰਨ ਦਾ ਤਰੀਕਾ ਅਪਣਾਇਆ, ਕਿਉਂਕਿ ਦੋਸ਼ੀ ਦਾ ਕਹਿਣਾ ਹੈ ਕਿ ਇਹ ਕੁੱਤਾ ਉਸ ਨੂੰ ਰਾਤ ਸਮੇਂ ਕੱਟਣ ਦੀ ਕੌਸ਼ਿਸ ਕਰਦਾ ਸੀ, ਉਥੇ ਦੂਜੇ ਪਾਸੇ ਲੋਕਾਂ ਅਤੇ ਕੁਝ ਸੰਗਠਨਾਂ ਨੇ ਮੁਲਜ਼ਮ ਖ਼ਿਲਾਫ਼ ਪੁਲਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ, ਤੁਰੰਤ ਹੋਵੇਗੀ ‘ਐੱਫ਼. ਆਈ. ਆਰ.’

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News