ਕਪੂਰਥਲਾ ਦੇ ਨੌਜਵਾਨ ਦੇ ਖੂਨ ਨਾਲ ਲਾਲ ਹੋਈ ਅਮਰੀਕਾ ਦੀ ਧਰਤੀ, ਗੋਰੇ ਨੇ ਕੀਤਾ ਬੇਰਹਿਮੀ ਨਾਲ ਕਤਲ

05/06/2017 6:12:07 PM

ਕਪੂਰਥਲਾ/ਕੈਲੀਫੋਰਨੀਆ— ਅਮਰੀਕਾ ਦੀ ਧਰਤੀ ਇਕ ਵਾਰ ਫਿਰ ਪੰਜਾਬੀ ਦੇ ਖੂਨ ਨਾਲ ਲਾਲ ਹੋ ਗਈ। ਕਪੂਰਥਲਾ ਦੇ ਪਿੰਡ ਹਬੀਬਵਾਲ ਦੇ ਰਹਿਣ ਵਾਲੇ ਜਗਜੀਤ ਸਿੰਘ ਨੂੰ ਇਕ ਮਾਮੂਲੀ ਝਗੜੇ ਤੋਂ ਬਾਅਦ ਗੋਰੇ ਨੇ ਛੁਰੇ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਗੋਰੇ ਦਾ ਦੇਰ ਰਾਤ ਸਟੋਰ ''ਤੇ ਸਿਗਰਟ ਖਰੀਦਣ ਨੂੰ ਲੈ ਕੇ ਜਗਜੀਤ ਸਿੰਘ ਨਾਲ ਝਗੜਾ ਹੋ ਗਿਆ। ਅਸਲ ਵਿਚ ਗੋਰੇ ਨੌਜਵਾਨ ਨੇ ਆਪਣਾ ਗਲਤ ਆਈ. ਡੀ. ਪਰੂਫ ਦਿੱਤਾ ਸੀ, ਜਿਸ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋਇਆ। ਇਹ ਝਗੜਾ ਇੰਨਾਂ ਵਧ ਗਿਆ ਕਿ ਗੋਰੇ ਨੇ ਗੁੱਸੇ ਵਿਚ ਜਗਜੀਤ ''ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ''ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਜਗਜੀਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Kulvinder Mahi

News Editor

Related News