ਪਾਕਿਸਤਾਨ ’ਚ ਅੱਤਵਾਦੀ ਹਾਫਿਜ਼ ਸਈਅਦ ਦਾ ਪੁੱਤਰ ਕਮਾਲੂਦੀਨ ਸਈਅਦ ਲਾਪਤਾ

Friday, Sep 29, 2023 - 10:21 AM (IST)

ਪਾਕਿਸਤਾਨ ’ਚ ਅੱਤਵਾਦੀ ਹਾਫਿਜ਼ ਸਈਅਦ ਦਾ ਪੁੱਤਰ ਕਮਾਲੂਦੀਨ ਸਈਅਦ ਲਾਪਤਾ

ਲਾਹੌਰ (ਬਿਊਰੋ) - ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਅਤੇ ਮੁੰਬਈ ਦੇ 26/11 ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਅਦ ਦਾ ਪੁੱਤਰ ਕਮਾਲੂਦੀਨ ਸਈਅਦ ਦੇ ਲਾਪਤਾ ਹੋਣ ਦੀ ਖ਼ਬਰ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ, ਉਸ ਨੂੰ ਪੇਸ਼ਾਵਰ ਤੋਂ ਅਗਵਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇੱਥੇ ਹੰਗਾਮਾ ਮਚ ਗਿਆ।

ਇਹ ਵੀ ਪੜ੍ਹੋ : 30 ਸਤੰਬਰ ਤੋਂ ਪਹਿਲਾਂ ਨਿਪਟਾ ਲਓ ਪੈਸਿਆਂ ਨਾਲ ਜੁੜੇ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋਵੇਗੀ ਪਰੇਸ਼ਾਨੀ

ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਕਾਰ ਸਵਾਰਾਂ ਨੇ ਆ ਕੇ ਉਸ ਨੂੰ ਅਗਵਾ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇਹ ਖ਼ਬਰ ਅੱਤਵਾਦੀ ਹਾਫਿਜ਼ ਸਈਅਦ ਤੱਕ ਪਹੁੰਚੀ ਤਾਂ ਉਹ ਰੋਣ ਲੱਗ ਪਿਆ। ਪੁੱਤਰ ਦੇ ਅਗਵਾ ਹੋਣ ਦੀ ਖ਼ਬਰ ਨਾਲ ਉਹ ਸਦਮੇ ਵਿਚ ਹੈ, ਅਜਿਹਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਮਹਿੰਗੀ ਕਣਕ  ਨੇ ਵਧਾਈ ਸਰਕਾਰ ਦੀ ਚਿੰਤਾ, ਕੀਮਤਾਂ 'ਤੇ ਕਾਬੂ ਪਾਉਣ ਲਈ ਕੀਤੇ ਕਈ ਵੱਡੇ ਐਲਾਨ

ਦੂਜੇ ਪਾਸੇ, ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ’ਚ ਹੰਗਾਮਾ ਮਚਿਆ ਹੋਇਆ ਹੈ ਅਤੇ ਏਜੰਸੀ ਦੇ ਕਰਿੰਦੇ ਕਮਾਲੂਦੀਨ ਸਈਅਦ ਦੀ ਭਾਲ ਵਿਚ ਜੁਟੇ ਹੋਏ ਹਨ, ਜਿਸ ਦਾ ਫਿਲਹਾਲ ਕੋਈ ਸੁਰਾਗ ਨਹੀਂ ਮਿਲਿਆ ਹੈ। ਦੱਸਿਆ ਜਾਂਦਾ ਹੈ ਕਿ ਕਮਾਲੂਦੀਨ ਸਈਅਦ ਮੰਗਲਵਾਰ 26 ਸਤੰਬਰ ਦੀ ਸ਼ਾਮ ਤੋਂ ਲਾਪਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News