USA ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣੀ ਕਮਲਾ ਹੈਰਿਸ

11/07/2020 11:39:18 PM

ਵਾਸ਼ਿੰਗਟਨ— ਸੰਯੁਕਤ ਰਾਜ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ 'ਚ ਡੈਮੋਕ੍ਰੇਟਿਕ ਜੋਅ ਬਾਈਡੇਨ ਦੀ ਜਿੱਤ ਦੇ ਨਾਲ ਹੀ ਸ਼ਨੀਵਾਰ ਨੂੰ ਲੰਮੇ ਸਮੇਂ ਤੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਉਡੀਕ ਖ਼ਤਮ ਹੋ ਗਈ। ਉਨ੍ਹਾਂ ਦੇ ਨਾਲ ਚੱਲ ਰਹੀ ਸਾਥੀ ਕਮਲਾ ਹੈਰਿਸ ਨੇ ਇਤਿਹਾਸ ਰਚ ਦਿੱਤਾ ਹੈ। ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ, ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਈ ਹੈ।

ਇਹ ਵੀ ਪੜ੍ਹੋ- USA ਚੋਣਾਂ : ਟਰੰਪ ਨੂੰ ਹਰਾ ਬਾਈਡੇਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ

ਕਮਲਾ ਦੀ ਮਾਂ ਭਾਰਤ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਪਿਤਾ ਅਫਰੀਕੀ ਦੇਸ਼ ਜਮਾਇਕਾ ਦੇ ਰਹਿਣ ਵਾਲੇ ਸਨ। ਕਮਲਾ ਡੈਮੋਕ੍ਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਜਦੋਂ ਚੁਣੀ ਗਈ ਤਾਂ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਬਹੁਤ ਹੌਂਸਲਾ ਵਧਾਇਆ। ਬਾਈਡੇਨ ਨੇ ਅਗਸਤ ਮਹੀਨੇ ਕਮਲਾ ਦਾ ਨਾਂ ਉਪ ਰਾਸ਼ਟਰਪਤੀ ਵਜੋਂ ਚੁਣਿਆ ਸੀ। ਕਮਲਾ ਕੈਲੀਫੋਰਨੀਆ ਤੋਂ ਸੈਨੇਟਰ ਰਹੀ ਹੈ। ਕਮਲਾ ਨੇ ਟਵੀਟ ਕਰਕੇ ਜਿੱਤ ਲਈ ਸਭ ਦਾ ਧੰਨਵਾਦ ਕੀਤਾ ਹੈ। ਕਮਲਾ ਹੈਰਿਸ ਸੈਨ ਫਰਾਂਸਿਸਕੋ ਦੀ ਪਹਿਲੀ ਮਹਿਲਾ ਜ਼ਿਲ੍ਹਾ ਅਟਾਰਨੀ ਸੀ ਅਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਵਜੋਂ ਸੇਵਾ ਕਰਨ ਵਾਲੀ ਗੈਰ ਗੋਰੀ ਪਹਿਲੀ ਮਹਿਲਾ ਵੀ ਰਹੀ ਹੈ।

PunjabKesari

ਬਾਈਡੇਨ ਦੀ ਸ਼ਾਨਦਾਰ ਜਿੱਤ ਨੇ ਤਾਂ ਅਮਰੀਕਾ 'ਚ ਇਤਿਹਾਸ ਰਚਿਆ ਹੀ ਹੈ ਅਤੇ ਨਾਲ ਦੇ ਨਾਲ ਕਮਲਾ ਨੇ ਵੀ ਭਾਰਤ ਦਾ ਨਾਂ ਵਿਸ਼ਵ 'ਚ ਉੱਚਾ ਕਰ ਦਿੱਤਾ ਹੈ।

ਕਮਲਾ ਹੈਰਿਸ ਨੇ ਟਵੀਟ ਕਰਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਟਵਿੱਟਰ 'ਤੇ ਆਪਣੀ ਪਛਾਣ ਅਮਰੀਕਾ ਦੀ ਉਪ ਰਾਸ਼ਟਰਪਤੀ ਵਜੋਂ ਲਿਖ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਇਹ ਚੋਣ ਜੋਅ ਬਾਈਡੇਨ ਅਤੇ ਮੇਰੇ ਲਈ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ। ਇਹ ਅਮਰੀਕਾ ਦੀ ਆਤਮਾ ਅਤੇ ਇਸ ਲਈ ਲੜਨ ਦੀ ਸਾਡੀ ਇੱਛਾ ਦੇ ਬਾਰੇ ਹੈ। ਸਾਡੇ ਅੱਗੇ ਬਹੁਤ ਕੰਮ ਹੈ। ਆਓ ਸ਼ੁਰੂ ਕਰੀਏ।"
 


Sanjeev

Content Editor

Related News