USA : ਕਮਲਾ ਹੈਰਿਸ ਬਣੀ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ

1/20/2021 10:13:06 PM

ਵਾਸ਼ਿੰਗਟਨ- ਬੁੱਧਵਾਰ ਨੂੰ ਕਮਲਾ ਹੈਰਿਸ ਨੇ ਅਮਰੀਕਾ ਦੇ 49ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਸੰਯੁਕਤ ਰਾਸ਼ਟਰ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਈ ਹੈ। 56 ਸਾਲਾ ਕਮਲਾ ਹੈਰਿਸ ਦੇ ਨਾਮ ਨਾਲ ਕਈ ਖਿਤਾਬ ਜੁੜ ਗਏ ਹਨ। ਉਹ ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ, ਜੋ ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਦੇ ਉਪ ਰਾਸ਼ਟਰਪਤੀ ਅਹੁਦੇ 'ਤੇ ਵਿਰਾਜਮਾਨ ਹੋਈ ਹੈ।

ਇਤਿਹਾਸ ਰਚਣ ਵਾਲੀ ਕੈਲੀਫੋਰਨੀਆ ਦੇ ਓਕਲੈਂਡ ਵਿਚ ਜੰਮੀ ਕਮਲਾ ਹੈਰਿਸ ਦੀ ਮਾਂ ਭਾਰਤੀ ਸੀ ਅਤੇ ਉਨ੍ਹਾਂ ਦੇ ਪਿਤਾ ਅਫਰੀਕੀ ਦੇਸ਼ ਜਮਾਇਕਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਮਾਂ ਸ਼ਿਯਾਮਲਨ ਗੋਪਾਲਨ ਦਾ ਜਨਮ ਚੇਨੱਈ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਡੋਨਾਲਡ ਹੈਰਿਸ ਸੀ।
ਇਹ ਵੀ ਪੜ੍ਹੋ- ਰਾਤਲੇ ਪਣਬਿਜਲੀ ਪ੍ਰਾਜੈਕਟ ਲਈ 5,200 ਕਰੋੜ ਰੁ: ਦੇ ਪ੍ਰਸਤਾਵ ਨੂੰ ਮਨਜ਼ੂਰੀ

ਗੌਰਤਲਬ ਹੈ ਕਿ ਅਮਰੀਕਾ ਵਿਚ ਰੰਗ ਅਤੇ ਨਸਲ ਦੇ ਆਧਾਰ 'ਤੇ ਭੇਦਭਾਵ ਦਾ ਇਤਿਹਾਸ ਵੀ ਰਿਹਾ ਹੈ ਅਤੇ ਕੁਝ ਹੱਦ ਤੱਕ ਹੁਣ ਵੀ ਇਹ ਹੈ। ਹਾਲਾਂਕਿ 1960 ਦੇ ਦਹਾਕੇ ਦੇ ਉਸ ਡਰਾਉਣੇ ਦੌਰ ਤੋਂ ਬਹੁਤ ਅੱਗੇ ਆ ਚੁੱਕਾ ਹੈ ਜਦੋਂ ਗੈਰ-ਗੋਰੇ ਲੋਕਾਂ ਨੂੰ ਰੰਗ ਅਤੇ ਨਸਲ ਦੇ ਆਧਾਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਸੀ। ਅਮਰੀਕਾ ਵਿਚ ਨਸਲੀ ਅਤੇ ਰੰਗ ਭੇਦਭਾਵ ਵਿਚ ਆਈ ਕਮੀ ਦਾ ਸਭ ਤੋਂ ਵੱਡਾ ਉਦਾਹਰਣ ਸਾਲ 2008 ਵਿਚ ਦਿਸਿਆ ਜਦੋਂ ਇਕ ਗੈਰ-ਗੋਰੇ ਅਮਰੀਕੀ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਗਿਆ।

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Sanjeev

Content Editor Sanjeev