ਕਮਲਾ ਹੈਰਿਸ ਦੇ ਪਤੀ ਡਗਲਸ ਏਮਹਾਫ ਅਮਰੀਕਾ ਦੇ ਪਹਿਲੇ 'ਦੂਜੇ ਜੈਂਟਲਮੈਨ' ਬਣਨਗੇ

Monday, Nov 09, 2020 - 02:26 AM (IST)

ਕਮਲਾ ਹੈਰਿਸ ਦੇ ਪਤੀ ਡਗਲਸ ਏਮਹਾਫ ਅਮਰੀਕਾ ਦੇ ਪਹਿਲੇ 'ਦੂਜੇ ਜੈਂਟਲਮੈਨ' ਬਣਨਗੇ

ਨਿਊਯਾਰਕ-ਉਪ-ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦੀ ਇਤਿਹਾਸਿਕ ਚੋਣ ਜਿੱਤ ਨਾਲ ਉਨ੍ਹਾਂ ਦੇ ਪਤੀ ਡਗਲਸ ਏਮਹਾਫ ਨੇ ਵੀ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਉਹ ਪਹਿਲੇ 'ਦੂਜੇ ਜੈਂਟਲਮੈਨ' ਬਣਨਗੇ। ਉਹ ਅਮਰੀਕਾ ਦੀ ਪਹਿਲੀ ਉਪ-ਰਾਸ਼ਟਰਪਤੀ ਦੇ ਪਤੀ ਹਨ। ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਨੂੰ 'ਫਰਸਟ ਲੇਡੀ' ਦੇ ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਜਦਕਿ ਉਪ-ਰਾਸ਼ਟਰਪਤੀ ਦੀ ਪਤਨੀ ਨੂੰ 'ਸੈਕਿੰਡ ਲੇਡੀ' ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ  :-ਇਹ ਹੈ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਪਸੰਦੀਦਾ ਭਾਰਤੀ ਪਕਵਾਨ

ਅਮਰੀਕਾ ਦੇ ਇਤਿਹਾਸ 'ਚ ਪਹਿਲਾਂ ਕਦੇ ਵੀ ਰਾਸ਼ਟਰਪਤੀ ਜਾਂ ਉਪ-ਰਾਸ਼ਟਰਪਤੀ ਬੀਬੀ ਨਹੀਂ ਰਹੀ, ਇਸ ਲਈ ਰਸਮੀ ਟਾਈਟਲ 'ਸੈਕਿੰਡ ਜੈਂਟਲਮੈਨ, ਸੈਕਿੰਡ ਹਸਬੈਂਡ' ਚੁਣੇ ਗਏ ਨੇਤਾ ਦੇ ਪਹਿਲੇ ਪਤੀ ਨੂੰ ਦਿੱਤਾ ਜਾਂਦਾ। ਇਸ ਲਈ ਹੈਰਿਸ ਦੇ ਚੁਣੇ ਜਾਣ ਦੇ ਨਾਲ ਹੀ ਇਹ ਰਿਕਾਰਡ ਪਹਿਲੀ ਵਾਰ ਹੋਣਗੇ ਜਿਵੇਂ ਕਿ ਪਹਿਲੀ ਬੀਬੀ, ਪਹਿਲੀ ਗੈਰ-ਗੋਰੀ ਬੀਬੀ, ਭਾਰਤੀ ਮੂਲ ਦੀ ਪਹਿਲੀ ਬੀਬੀ ਅਤੇ ਪਹਿਲੀ ਪ੍ਰਵਾਸੀ ਬੇਟੀ ਜੋ ਉਪ-ਰਾਸ਼ਟਰਪਤੀ ਅਹੁਦੇ ਦੀ ਸਹੁੰ ਲਵੇਗੀ ਅਤੇ ਉਨ੍ਹਾਂ ਦੇ ਪਤੀ ਵੀ ਆਪਣੇ ਤਰੀਕੇ ਨਾਲ ਪਹਿਲੀ ਵਾਰ ਇਤਿਹਾਸ ਰਚਣਗੇ।

ਇਹ ਵੀ ਪੜ੍ਹੋ  :-BSNL ਨੇ ਆਪਣੇ ਗਾਹਕਾਂ ਨੂੰ ਦਿੱਤਾ ਇਹ ਤੋਹਫਾ

ਹੈਰਿਸ ਦਾ ਵਿਆਹ ਮਨੋਰੰਜਨ ਵਕੀਲ ਏਮਹਾਫ (56) ਨਾਲ ਹੋਇਆ ਹੈ ਜਿਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਹੈਰਿਸ ਦਾ ਕਾਫੀ ਸਾਥ ਦਿੱਤਾ। ਏਮਹਾਫ ਨੇ ਸ਼ਨੀਵਾਰ ਨੂੰ ਹੈਰਿਸ ਨਾਲ ਫੋਟੋ ਲਗਾ ਕੇ ਟਵੀਟ ਕੀਤਾ,''ਤੁਹਾਡੇ 'ਤੇ ਬਹੁਤ ਮਾਣ ਹੈ।''ਸੀ.ਐੱਨ.ਐੱਨ. ਦੀ ਇਕ ਖ਼ਬਰ 'ਚ ਦੱਸਿਆ ਗਿਆ ਹੈ ਕਿ ਏਮਹਾਫ ਹਮੇਸ਼ਾ ਸੁਰਖੀਆਂ ਤੋਂ ਦੂਰ ਰਹੇ ਅਤੇ ਹੈਰਿਸ ਦੇ ਪ੍ਰੋਗਰਾਮ 'ਚ ਜਾਂ ਤਾਂ ਪਰਦੇ ਦੇ ਪਿਛੇ ਰਹਿੰਦੇ ਸਨ ਜਾਂ ਭੀੜ 'ਚ ਕਿਸੇ ਕੋਨੇ 'ਚ ਖੜੇ ਦਿਖਦੇ ਸਨ। 'ਸੀ.ਐੱਨ.ਐੱਨ.' ਨੇ ਦੱਸਿਆ ਕਿ ਏਮਹਾਫ ਪਿਛਲੇ ਸਾਲ ਸੁਰਖੀਆਂ 'ਚ ਆਏ ਜਦ ਇਕ ਪ੍ਰਦਰਸ਼ਨਕਾਰੀ ਨੇ ਹੈਰਿਸ ਦੀ ਸਟੇਜ਼ 'ਤੇ ਚੜ ਕੇ ਉਨ੍ਹਾਂ ਦਾ ਮਾਈਕ੍ਰੋਫੋਨ ਛੋਹਣ ਦੀ ਕੋਸ਼ਿਸ਼ ਕੀਤੀ ਅਤੇ ਉਹ ਹੈਰਿਸ ਦੇ ਬਚਾਅ 'ਚ ਸਟੇਜ਼ 'ਤੇ ਦੌੜ ਕੇ ਪਹੁੰਚੇ।

ਇਹ ਵੀ ਪੜ੍ਹੋ  :-'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'


author

Karan Kumar

Content Editor

Related News