ਕਮਲਾ ਹੈਰਿਸ ਦੀ ਅਮਰੀਕੀ ਚੋਣ 'ਚ ਐਂਟਰੀ ਨੇ ਬਦਲਿਆ ਸਮੀਕਰਨ, ਵਧੀਆਂ ਟਰੰਪ ਦੀਆਂ ਮੁਸ਼ਕਲਾਂ

Thursday, Aug 01, 2024 - 12:19 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਚੋਣ 2024 ਅਮਰੀਕਾ ਵਿੱਚ ਦਿਨੋਂ-ਦਿਨ ਦਿਲਚਸਪ ਹੁੰਦੀ ਜਾ ਰਹੀ ਹੈ। ਇਕ ਪਾਸੇ ਜੋਅ ਬਾਈਡੇਨ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ।  ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਜਗ੍ਹਾ ਚੋਣ ਮੈਦਾਨ 'ਚ ਉੱਤਰੀ ਭਾਰਤੀ ਮੂਲ ਦੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਹੈ। ਅਤੇ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਹੁਣ ਵਧ ਗਈਆਂ ਹਨ। ਰਿਪੋਰਟਾਂ ਮੁਤਾਬਕ ਕਮਲਾ ਹੈਰਿਸ ਦੀ ਹਮਲਾਵਰ ਚੋਣ ਮੁਹਿੰਮ ਨੇ ਪੂਰੇ ਚੋਣ ਸਮੀਕਰਨ ਹੀ ਬਦਲ ਕੇ ਰੱਖ ਦਿੱਤੇ ਹਨ। 

ਹੈਰਿਸ ਚਾਰ ਮੁੱਖ ਰਾਜਾਂ ਵਿੱਚ ਅੱਗੇ

ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਹੈਰਿਸ ਨੇ ਤਥਾਕਥਿਤ ਹਮਲਾਵਰ ਨੇਤਾ ਡੋਨਾਲਡ ਟਰੰਪ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਕਮਲਾ ਹੈਰਿਸ ਨੇ ਡੋਨਾਲਡ ਟਰੰਪ ਨੂੰ ਪਛਾੜ ਦਿੱਤਾ ਹੈ। ਤਾਜ਼ਾ ਰਿਪੋਰਟ ਦੇ ਮੁਤਾਬਕ ਚੋਣ ਦੌੜ ਵਿੱਚ ਟਰੰਪ ਦੀ ਰਫ਼ਤਾਰ ਨੂੰ ਇੱਕ ਬਰੇਕ ਲੱਗ ਗਈ ਹੈ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਨੂੰ ਪਛਾੜਿਆ ਹੈ ਅਤੇ ਹੁਣ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਉਮੀਦਵਾਰ ਦੋਨੇ ਹੀ ਬਰਾਬਰੀ 'ਤੇ ਹਨ। ਹਾਲਾਂਕਿ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਵਜੋਂ ਅਜੇ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਉਸ ਨੇ ਨਾਮਜ਼ਦਗੀ ਲਈ ਰਿਪਬਲਿਕਨ ਡੈਲੀਗੇਟਾਂ ਦੀਆਂ ਜ਼ਰੂਰੀ ਵੋਟਾਂ ਹਾਸਲ ਕਰ ਲਈਆਂ ਹਨ। ਜਿਸ ਵਿੱਚ ਹੈਰਿਸ ਚਾਰ ਮੁੱਖ ਰਾਜਾਂ ਵਿੱਚ ਅੱਗੇ ਹੈ ਅਤੇ ਟਰੰਪ ਦੋ ਵਿੱਚ ਅੱਗੇ ਚਲ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਚੋਣ : ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ 99 ਫ਼ੀਸਦੀ ਸਮਰਥਨ

ਬੀਤੇ ਦਿਨ ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਦੌੜ ਤੋਂ ਹਟਣ ਤੋਂ ਬਾਅਦ ਦੇਸ਼ ਭਰ ਵਿੱਚ ਜ਼ੋਰਦਾਰ ਪ੍ਰਚਾਰ ਅਤੇ ਮੁੱਖ ਸਵਿੰਗ ਸੈੱਟਾਂ ਵਿੱਚ ਟਰੰਪ ਦੀ ਲੀਡ ਨੂੰ ਖ਼ਤਮ ਕਰ ਦਿੱਤਾ ਹੈ। ਕਈ ਪ੍ਰਮੁੱਖ ਮੀਡੀਆ ਆਉਟਲੈਟਾਂ ਨੇ ਅਮਰੀਕਾ ਵਿੱਚ ਰਜਿਸਟਰਡ ਵੋਟਰਾਂ ਦਾ ਇੱਕ ਨਵਾਂ ਸਰਵੇਖਣ ਕੀਤਾ ਹੈ। ਜਿਸ 'ਚ ਕਮਲਾ ਹੈਰਿਸ ਨੇ ਘੱਟੋ-ਘੱਟ ਚਾਰ ਅਹਿਮ ਸੂਬਿਆਂ 'ਚ ਟਰੰਪ ਨੂੰ ਪਛਾੜ ਦਿੱਤਾ ਹੈ, ਜਦਕਿ ਦੋ 'ਚ ਟਰੰਪ ਅੱਗੇ ਹਨ। ਜਿਸ ਵਿੱਚ ਮਿਸ਼ੀਗਨ ਰਾਜ 'ਚ ਹੈਰਿਸ ਟਰੰਪ ਤੋਂ 11 ਫੀਸਦੀ  ਨਾਲ ਅੱਗੇ ਹਨ।

ਓਪੀਨੀਅਨ ਪੋਲ ਅਨੁਸਾਰ ਕਮਲਾ ਹੈਰਿਸ ਮਿਸ਼ੀਗਨ ਵਿੱਚ ਟਰੰਪ ਤੋਂ 11 ਪ੍ਰਤੀਸ਼ਤ ਅਤੇ ਐਰੀਜ਼ੋਨਾ, ਵਿਸਕਾਨਸਿਨ ਅਤੇ ਨੇਵਾਡਾ ਵਿੱਚ ਦੋ ਪ੍ਰਤੀਸ਼ਤ ਅੰਕਾਂ ਨਾਲ ਅੱਗੇ ਹਨ। ਜਦ ਕਿ ਟਰੰਪ ਪੈਨਸਿਲਵੇਨੀਆ ਵਿੱਚ ਚਾਰ ਫੀਸਦੀ ਅੰਕਾਂ ਨਾਲ ਅਤੇ ਉੱਤਰੀ ਕੈਰੋਲੀਨਾ ਵਿੱਚ ਦੋ ਫੀਸਦੀ ਅੰਕਾਂ ਨਾਲ ਅੱਗੇ ਹਨ। ਜਾਰਜੀਆ ਵਿੱਚ ਦੋਵਾਂ ਉਮੀਦਵਾਰਾਂ ਦੀ ਪ੍ਰਤੀਸ਼ਤਤਾ ਬਿਲਕੁੱਲ ਬਰਾਬਰ ਹੈ। ਡੈਮੋਕ੍ਰੇਟਿਕ ਸੁਪਰ ਪੀਏਸੀ ਪ੍ਰੋਗਰੈਸ ਐਕਸ਼ਨ ਫੰਡ ਦੇ ਇੱਕ ਸਰਵੇਖਣ ਅਨੁਸਾਰ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਜਾਰਜੀਆ ਵਿੱਚ ਨਜ਼ਦੀਕੀ ਲੜਾਈ ਵੇਖ ਰਹੇ ਹਨ। ਹਾਲਾਂਕਿ ਹੈਰਿਸ ਟਰੰਪ ਤੋਂ ਇਕ ਫੀਸਦੀ ਅੱਗੇ ਹਨ। ਇੱਥੇ ਟਰੰਪ ਨੂੰ 47 ਫ਼ੀਸਦੀ, ਹੈਰਿਸ ਨੂੰ 48 ਫ਼ੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਜਦਕਿ ਐਰੀਜ਼ੋਨਾ ਅਤੇ ਪੈਨਸਿਲਵੇਨੀਆ 'ਚ ਟਰੰਪ ਦੋ ਫ਼ੀਸਦੀ ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਇਕ ਹੋਰ ਪੋਲ ਮੁਤਾਬਕ ਹੈਰਿਸ ਨੇ ਟਰੰਪ ਨੂੰ ਪਛਾੜ ਦਿੱਤਾ ਹੈ। ਟਰੰਪ ਨੂੰ 42 ਫ਼ੀਸਦੀ ਅਤੇ ਹੈਰਿਸ ਨੂੰ 48 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News