ਕਮਲਾ ਹੈਰਿਸ ਦੇ ਪਤੀ ਦਾ ਕੋਵਿਡ ਟੈਸਟ ਪਾਜ਼ੇਟਿਵ

Monday, Jul 08, 2024 - 01:50 PM (IST)

ਕਮਲਾ ਹੈਰਿਸ ਦੇ ਪਤੀ ਦਾ ਕੋਵਿਡ ਟੈਸਟ ਪਾਜ਼ੇਟਿਵ

ਵਾਸ਼ਿੰਗਟਨ (ਆਈ.ਏ.ਐੱਨ.ਐੱਸ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਪਤੀ ਡੱਗ ਐਮਹੌਫ ਹਾਲ ਹੀ ਵਿੱਚ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੇ ਦਫਤਰ ਨੇ ਬਾਅਦ ਵਿਚ ਇਸ ਸਬੰਧੀ ਐਲਾਨ ਕੀਤਾ। ਐਤਵਾਰ ਨੂੰ ਇੱਕ ਬਿਆਨ ਵਿੱਚ ਐਮਹੌਫ ਦੀ ਸੰਚਾਰ ਨਿਰਦੇਸ਼ਕ ਲੀਜ਼ਾ ਅਸੇਵੇਡੋ ਨੇ ਕਿਹਾ ਕਿ ਸ਼ਨੀਵਾਰ ਨੂੰ ਸੈਕਿੰਡ ਜੈਂਟਲਮੈਨ ਹਲਕੇ ਲੱਛਣਾਂ ਦਾ ਅਨੁਭਵ ਕਰਨ ਤੋਂ ਬਾਅਦ ਕੋਵਿਡ -19 ਲਈ ਪਾਜ਼ੇਟਿਵ ਪਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਆਸ ਦੀ ਕਿਰਨ; ਸਾਲ 'ਚ ਸਿਰਫ ਦੋ ਟੀਕਿਆਂ ਨਾਲ HIV ਤੋਂ ਮਿਲੇਗੀ 100 ਫ਼ੀਸਦੀ ਸੁਰੱਖਿਆ

ਉਨ੍ਹਾਂ ਨੇ ਕਿਹਾ, "ਉਸਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਅਤੇ ਤਿੰਨ ਵਾਰ ਬੂਸਟਰ ਡੋਜ਼ ਦਿੱਤਾ ਗਿਆ ਹੈ।" ਉਸਨੇ ਕਿਹਾ ਕਿ ਸੈਕਿੰਡ ਜੈਂਟਲਮੈਨ "ਮੌਜੂਦਾ ਸਮੇਂ ਵਿੱਚ ਲੱਛਣ ਰਹਿਤ ਹੈ, ਰਿਮੋਟ ਤੋਂ ਕੰਮ ਕਰਨਾ ਜਾਰੀ ਰੱਖ ਰਿਹਾ ਹੈ ਅਤੇ ਘਰ ਵਿੱਚ ਦੂਜਿਆਂ ਤੋਂ ਦੂਰ ਰਹਿੰਦਾ ਹੈ"। ਅਸੇਵੇਡੋ ਨੇ ਕਿਹਾ,"ਸਾਵਧਾਨੀ ਦੇ ਤਹਿਤ ਸ਼ਨੀਵਾਰ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੋਵਿਡ-19 ਲਈ ਟੈਸਟ ਕੀਤਾ ਗਿਆ ਸੀ। ਉਸ ਦਾ ਟੈਸਟ ਨੈਗੇਟਿਵ ਆਇਆ ਅਤੇ ਉਹ ਲੱਛਣ ਰਹਿਤ ਹੈ।" ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸੁਤੰਤਰਤਾ ਦਿਵਸ ਦੇ ਜਸ਼ਨ ਦੌਰਾਨ ਵ੍ਹਾਈਟ ਹਾਊਸ ਵਿਖੇ ਹੈਰਿਸ, ਰਾਸ਼ਟਰਪਤੀ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਨਾਲ ਐਮਹੋਫ ਦੀ ਫੋਟੋ ਖਿੱਚੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News