ਕੈਨੇਡਾ ਦੇ ਸਰੀ 'ਚ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

Monday, Jul 08, 2024 - 03:30 PM (IST)

ਕੈਨੇਡਾ ਦੇ ਸਰੀ 'ਚ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ

ਵੈਨਕੂਵਰ (ਮਲਕੀਤ ਸਿੰਘ)¸- ਐਤਵਾਰ ਦੀ ਸ਼ਾਮ ‘ਐਬਸਫੋਰਡ ਕਬੱਡੀ ਕੱਲਬ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ ਸਰੀ ’ਚ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਫ਼ਾਈਨਲ ਕਬੱਡੀ ਮੈਚ ਦੌਰਾਨ ਬੀ. ਸੀ. ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਜੇਤੂ ਰਹੀ, ਜਦੋਂ ਕਿ ਅਜ਼ਾਦ ਕਬੱਡੀ ਕਲੱਬ ਸਰੀ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਐਫਸਫੋਰਡ ਕਬੱਡੀ ਕਲੱਬ ਦੇ ਸਹਿਯੋਗੀ ਡਾਇਰੈਕਟਰ ਬਲਰਾਜ ਸਿੰਘ ਸੰਘਾ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਕ ਰੋਜ਼ਾ ਇਸ ਟੂਰਨਾਮੈਂਟ ਦੌਰਾਨ ਕਬੱਡੀ ਦੀਆਂ ਕੁਲ 6 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ’ਚ ਉਕਤ ਟੀਮਾਂ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ ’ਤੇ ਰਹੀਆਂ। 

ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 10 ਹਜ਼ਾਰ ਡਾਲਰ ਅਤੇ ਦੂਸਰੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 8 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਗਿਆ। ¸ਫਾਈਨਲ ਮੈਚ ਦੌਰਾਨ ਕਬੱਡੀ ਖਿਡਾਰੀ ਰਵੀ ਦਿਉਰਾ ਹਰਿਆਣਾ ਨੂੰ ਵਧੀਆ ਰੇਡਰ ਅਤੇ ਸੀਲੂ ਹਰਿਆਣਾ ਨੂੰ ਵਧੀਆ ਜਾਫੀ ਐਲਾਨਿਆ ਗਿਆ। ਟੂਰਨਾਮੈਂਟ ਦੌਰਾਨ ਉੱਘੇ ਕੁਮੈਂਟਰ ਪ੍ਰੋ: ਮੱਖਣ ਸਿੰਘ ਅਤੇ ਮੱਖਣ ਅਲੀ ਦੇ ਦਿਲਕਸ਼ ਅੰਦਾਜ਼ ਨਾਲ ਕੀਤੀ ਗਈ ਕੁਮੈਂਟਰੀ ਨਾਲ ਟੂਰਨਾਮੈਂਟ ਲਗਾਤਾਰ ਦਿਲਚਸਪ ਬਣਿਆ ਨਜ਼ਰੀ ਆਇਆ। ਗਰਮੀ ਦੇ ਪ੍ਰਕੋਪ ਦੌਰਾਨ ਤਿੱਖੀ ਧੁੱਪ ’ਚ ਵੀ ਵੱਡੀ ਗਿਣਤੀ ’ਚ ਪਹੁੰਚੇ ਖੇਡ ਪ੍ਰੇਮੀਆਂ ਦੀ ਆਮਦ ਨਾਲ ¸ਕਬੱਡੀ ਗਰਾਊਂਡ ’ਚ ਸਾਰਾ ਦਿਨ ਰੌਣਕ ਵਾਲਾ ਮਾਹੌਲ ਸਿਰਜਿਆ ਰਿਹਾ। 

ਪੜ੍ਹੋ ਇਹ ਅਹਿਮ ਖ਼ਬਰ-ਕੈਮਲੂਪਸ 'ਚ 40ਵਾਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ 

ਹੋਰਨਾਂ ਤੋਂ ਇਲਾਵਾ ਇਸ ਟੂਰਨਾਮੈਂਟ ’ਚ ਸਰੀ ਸੈਂਟਰਲ ਤੋਂ ਪੰਜਾਬੀ ਸਾਂਸਦ ਰਣਦੀਪ ਸਰਾਏ, ¸ਇੰਗਲੈਂਡ ਤੋਂ ਉਚੇਚੇ ਤੌਰ ’ਤੇ ਕੈਨੇਡਾ ਪੁੱਜੇ ਕਬੱਡੀ ਪ੍ਰੇਮੀ ਮੱਖਣ ਸਿੰਘ ਬਰਮਿੰਘਮ, ਗੁਰਮੀਤ ਸਿੰਘ ਮਠਾੜੂ(ਏ. ਵਨ ਰੇਲਿੰਗ), ਮਨੀ ਬਰਨਾਲਾ, ਸੁੱਖੀ, ਬੂਟਾ ਦੁਸਾਂਝ, ਮਨੀ ਚਾਹਲ, ਰਵੀ ਧਾਲੀਵਾਲ, ਸੋਨੂੰ ਬਾਠ, ਲੱਖਾ ਸਿੱਧਵਾਂ, ਇਕਬਾਲ ਸਿੰਘ ਗਾਲਿਬ, ਐਨ. ਡੀ. ਗਰੇਵਾਲ, ਹਰਦੀਪ ਸਿੰਘ ਢੀਂਡਸਾ, ਇੰਦਰਜੀਤ ਧੁੱਗਾ, ਵੀਰਪਾਲ ਧੁੱਗਾ, ਹਰਵਿੰਦਰ ਬਾਗੀ, ਇੰਦਰਜੀਤ ਬੱਲ ਅਤੇ ਕ੍ਰਿਪਾਲ ਸਿੰਘ ਢੱਡੇ (ਯੂਨਾਈਟਿਡ ਫ਼ਾਇਰ ਪਲੇਸ) ਆਦਿ ਕਬੱਡੀ ਪ੍ਰੇਮੀ ਹਾਜ਼ਰ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News