ਟੋਰਾਂਟੋ ''ਚ ਹੋਈ ਹਿੰਸਾ ਦੀ ਜਸਟਿਨ ਟਰੂਡੋ ਨੇ ਕੀਤੀ ਨਿੰਦਾ
Saturday, Nov 23, 2019 - 09:29 AM (IST)

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੋਰਾਂਟੋ 'ਚ ਇਜ਼ਰਾਇਲ ਖਿਲਾਫ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਟਰੂਡੋ ਨੇ ਟਵਿੱਟਰ 'ਤੇ ਕਿਹਾ ਕਿ ਉਸ ਰਾਤ ਜੋ ਕੁਝ ਵੀ ਹੋਇਆ ਉਹ ਬੇਹੱਦ ਹੈਰਾਨ ਕਰਨ ਵਾਲਾ ਅਤੇ ਬਿਲਕੁਲ ਅਸਵਿਕਾਰਯੋਗ ਸੀ। ਕੈਨੇਡਾ 'ਚ ਯਹੂਦੀ ਵਿਰੋਧੀ ਭਾਵਨਾ ਲਈ ਕੋਈ ਥਾਂ ਨਹੀਂ ਹੈ। ਅਸੀਂ ਹਮੇਸ਼ਾ ਨਫਰਤ ਦੇ ਸਾਰੇ ਰੂਪਾਂ ਦੀ ਨਿੰਦਾ ਕਰਾਂਗੇ।''
ਟੋਰਾਂਟੋ ਸ਼ਹਿਰ ਦੀ ਯਾਰਕ ਯੂਨੀਵਰਸਿਟੀ 'ਚ ਬੁੱਧਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਫਲਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਸਾਬਕਾ ਇਜ਼ਰਾਇਲੀ ਫੌਜੀਆਂ ਵਿਚਕਾਰ ਹਿੰਸਕ ਝੜਪ ਹੋਈ ਸੀ। ਟਰੂਡੋ ਦਾ ਬਿਆਨ ਓਂਟਾਰੀਓ ਪ੍ਰੀਮੀਅਰ ਡੱਗ ਫੋਰਡ ਅਤੇ ਟੋਰਾਂਟੋ ਦੇ ਮੇਅਰ ਜਾਨ ਟੋਰੀ ਵਰਗਾ ਹੈ, ਇਨ੍ਹਾਂ ਦੋਹਾਂ ਨੇ ਵੀ ਟੋਰਾਂਟੋ 'ਚ ਹੋਈ ਹਿੰਸਾ ਦੀ ਨਿੰਦਾ ਕੀਤੀ ਸੀ। ਜ਼ਿਕਰਯੋਗ ਹੈ ਕਿ ਯਾਰਕ ਯੂਨੀਵਰਸਿਟੀ 'ਚ ਇਸ ਤੋਂ ਪਹਿਲਾਂ ਵੀ ਇਜ਼ਰਾਇਲ ਅਤੇ ਫਲਸਤੀਨ ਸਮਰਥਕਾਂ ਵਿਚਕਾਰ ਝੜਪਾਂ ਹੁੰਦੀਆਂ ਰਹੀਆਂ ਹਨ।