ਟਰੂਡੋ ਅਤੇ ਲੇਯੇਨ ਨੇ ਕੋਵਿਡ-19 ਮੁੱਦੇ ''ਤੇ ਕੀਤੀ ਗੱਲਬਾਤ

Thursday, Mar 25, 2021 - 05:58 PM (IST)

ਟਰੂਡੋ ਅਤੇ ਲੇਯੇਨ ਨੇ ਕੋਵਿਡ-19 ਮੁੱਦੇ ''ਤੇ ਕੀਤੀ ਗੱਲਬਾਤ

ਓਟਾਵਾ (ਵਾਰਤਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨਾਲ ਗੱਲ ਕੀਤੀ ਹੈ। ਇਹ ਜਾਣਕਾਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦਫਤਰ ਨੇ ਦਿੱਤੀ ਹੈ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ,''ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨਾਲ ਗੱਲ ਕੀਤੀ। ਪ੍ਰਧਾਨ ਮੰਤਰੀ ਟਰੂਡੋ ਅਤੇ ਵਾਨ ਡੇਰ ਲੇਯੇਨ ਨੇ ਗਲੋਬਲ ਮਹਾਮਾਰੀ (ਕੋਵਿਡ-19) ਅਤੇ ਕੈਨੇਡਾ ਤੇ ਯੂਰਪੀ ਸੰਘ ਵਿਚ ਇਸ ਨਾਲ ਨਜਿੱਠਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਚੁੱਕੇ ਜਾ ਰਹੇ ਕਦਮਾਂ 'ਤੇ ਚਰਚਾ ਕੀਤੀ।'' 

ਪ੍ਰਧਾਨ ਮੰਤਰੀ ਦਫਤਰ ਨੇ ਕਿਹਾ,''ਇਸ ਦੌਰਾਨ ਦੋਵੇਂ ਨੇਤਾ ਕੈਨੇਡਾ ਅਤੇ ਯੂਰਪੀ ਸੰਘ ਦੇ ਸਹਿਯੋਗ ਦੇ ਮਜ਼ਬੂਤ ਸੰਬੰਧਾਂ ਨੂੰ ਜਾਰੀ ਰੱਖਣ ਸਮੇਤ ਸੁਰੱਖਿਅਤ ਰੂਪ ਨਾਲ ਅਤੇ ਪ੍ਰਭਾਵੀ ਟੀਕਿਆਂ ਨੂੰ ਜਲਦੀ ਤੋਂ ਜਲਦੀ ਲਗਾਏ ਜਾਣ ਦੇ ਮਹੱਤਵ 'ਤੇ ਸਹਿਮਤ ਹੋਏ। ਦੋਹਾਂ ਨੇਤਾਵਾਂ ਨੇ ਵੱਧ ਕਮਜ਼ੋਰ ਦੇਸ਼ਾਂ ਨੂੰ ਸਹਿਯੋਗ ਦੇਣ ਸਮੇਤ ਇਸ ਮਹਾਮਾਰੀ ਖ਼ਿਲਾਫ਼ ਅੰਤਰਰਾਸ਼ਟਰੀ ਲੜਾਈ ਦੀਆਂ ਕੋਸ਼ਿਸ਼ਾਂ ਵਿਚ ਸਮਰਥਨ ਦੇਣ 'ਤੇ ਬਲ ਦਿੱਤਾ ਅਤੇ 29 ਮਾਰਚ ਨੂੰ ਸੰਯੁਕਤ ਰਾਸ਼ਟਰ ਵਿਚ ਅੰਤਰਰਾਸ਼ਟਰੀ ਕਰਜ਼ੇ ਦੀ ਬਣਤਰ ਅਤੇ ਨਕਦੀ ਦੇ ਮੁੱਦੇ 'ਤੇ ਆਗਾਮੀ ਉੱਚ ਪੱਧਰੀ ਬੈਠਕ ਲਈ ਤਿਆਰੀ ਦਿਖਾਈ।''

ਨੋਟ-  ਟਰੂਡੋ ਅਤੇ ਲੇਯੇਨ ਨੇ ਕੋਵਿਡ-19 ਮੁੱਦੇ 'ਤੇ ਕੀਤੀ ਗੱਲਬਾਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News