ਤੀਜੇ ਵਿਸ਼ਵ ਯੁੱਧ ਦੀ ਤਿਆਰੀ 'ਚ ਅਮਰੀਕਾ! ਜੂਨੀਅਰ ਟਰੰਪ ਦਾ ਵੱਡਾ ਦਾਅਵਾ

Tuesday, Nov 19, 2024 - 01:04 PM (IST)

ਤੀਜੇ ਵਿਸ਼ਵ ਯੁੱਧ ਦੀ ਤਿਆਰੀ 'ਚ ਅਮਰੀਕਾ! ਜੂਨੀਅਰ ਟਰੰਪ ਦਾ ਵੱਡਾ ਦਾਅਵਾ

ਵਾਸ਼ਿੰਗਟਨ- ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਕੈਬਨਿਟ ਵੀ ਤਿਆਰ ਕਰ ਲਈ ਹੈ। ਇਸ ਦੌਰਾਨ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਇੱਕ ਫ਼ੈਸਲੇ ਨੇ ਨਵੀਂ ਬਹਿਸ ਛੇੜ ਦਿੱਤੀ ਹੈ ਪਰ ਇਸ ਬਹਿਸ ਵਿਚਕਾਰ ਟਰੰਪ ਦੇ ਬੇਟੇ ਦਾ ਬਿਆਨ ਸੁਰਖੀਆਂ ਬਟੋਰ ਰਿਹਾ ਹੈ।

ਡੋਨਾਲਡ ਟਰੰਪ ਜੂਨੀਅਰ ਨੇ ਬਾਈਡੇਨ ਸਰਕਾਰ 'ਤੇ ਆਪਣੇ ਪਿਤਾ ਦੇ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਹੀ ਤੀਜਾ ਵਿਸ਼ਵ ਯੁੱਧ ਸ਼ੁਰੂ ਕਰਨ ਲਈ ਵਿਸ਼ਵਵਿਆਪੀ ਤਣਾਅ ਵਧਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਇਹ ਬਿਆਨ ਬਾਈਡੇਨ ਦੇ ਉਸ ਫ਼ੈਸਲੇ ਤੋਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ ਯੂਕ੍ਰੇਨ ਨੂੰ ਰੂਸ ਖ਼ਿਲਾਫ਼ ਅਮਰੀਕਾ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਬਾਈਡੇਨ ਦੇ ਇਸ ਫ਼ੈਸਲੇ ਨਾਲ ਅਮਰੀਕਾ ਅਤੇ ਰੂਸ ਵਿਚਾਲੇ ਤਣਾਅ ਵਧ ਸਕਦਾ ਹੈ।

ਰਿਪੋਰਟਾਂ ਅਨੁਸਾਰ ਉੱਤਰੀ ਕੋਰੀਆ ਨੇ ਕੁਰਸਕ ਖੇਤਰ ਵਿੱਚ 15,000 ਤੋਂ ਵੱਧ ਸੈਨਿਕ ਤਾਇਨਾਤ ਕੀਤੇ ਹਨ ਜਦੋਂ ਕਿ ਯੂਕ੍ਰੇਨ ਕਥਿਤ ਤੌਰ 'ਤੇ ਰੂਸ 'ਤੇ ਇਨ੍ਹਾਂ ਮਿਜ਼ਾਈਲਾਂ ਦਾਗਣ ਦੀ ਤਿਆਰੀ ਕਰ ਰਿਹਾ ਹੈ। ਬਾਈਡੇਨ ਸਰਕਾਰ ਦੇ ਇਸ ਫ਼ੈਸਲੇ ਤੋਂ ਤੁਰੰਤ ਬਾਅਦ ਟਰੰਪ ਜੂਨੀਅਰ ਨੇ 18 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਫੌਜ ਅਸਲ ਵਿੱਚ ਤੀਸਰਾ ਵਿਸ਼ਵ ਯੁੱਧ ਸ਼ੁਰੂ ਕਰਨਾ ਚਾਹੁੰਦੀ ਹੈ, ਇਸ ਤੋਂ ਪਹਿਲਾਂ ਕਿ ਮੇਰੇ ਪਿਤਾ ਸ਼ਾਂਤੀ ਅਤੇ ਸਦਭਾਵਨਾ ਦੀ ਸਥਾਪਨਾ ਲਈ ਯਤਨ ਕਰਦੇ ਹਨ। ਦਰਅਸਲ ਬਾਈਡੇਨ ਸਰਕਾਰ ਨੇ ਯੂਕ੍ਰੇਨ ਦੀ ਫੌਜ ਨੂੰ ਰੂਸ ਦੀ ਉੱਤਰ-ਪੂਰਬੀ ਸਰਹੱਦ 'ਤੇ ਅਮਰੀਕੀ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗਣ ਦੀ ਇਜਾਜ਼ਤ ਦੇ ਦਿੱਤੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-Trump ਨੇ ਕਰ 'ਤਾ ਵੱਡਾ ਐਲਾਨ, US 'ਚ ਲੱਖਾਂ ਲੋਕਾਂ 'ਤੇ ਹੋਵੇਗੀ ਕਾਰਵਾਈ (ਵੀਡੀਓ)

ਬਾਈਡੇਨ ਨੇ ਲਿਆ ਇਹ ਫ਼ੈਸਲਾ

ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਯੂਕ੍ਰੇਨ ਨੂੰ ਰੂਸ ਦੇ ਅੰਦਰ ਹਮਲੇ ਕਰਨ ਲਈ  ਅਮਰੀਕਾ ਵਿਚ ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਹੁਣ ਯੂਕ੍ਰੇਨ ਦੇ ਸੈਨਿਕ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਜਾਂ ATACMS (ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ) ਦੀ ਵਰਤੋਂ ਕਰ ਸਕਣਗੇ। ਸੂਤਰਾਂ ਮੁਤਾਬਕ ਯੂਕ੍ਰੇਨ ਆਉਣ ਵਾਲੇ ਦਿਨਾਂ 'ਚ ਰੂਸ 'ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬਾਈਡੇਨ ਨੇ ਇਹ ਕਦਮ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਦੇ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਚੁੱਕਿਆ ਹੈ। ਜਾਣਕਾਰੀ ਮੁਤਾਬਕ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਈ ਮਹੀਨੇ ਪਹਿਲਾਂ ਆਪਣੀ ਫੌਜ ਨੂੰ ਦੇਸ਼ ਦੀ ਸਰਹੱਦ ਤੋਂ ਰੂਸੀ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਲਈ ਅਮਰੀਕੀ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਬੇਨਤੀ ਕੀਤੀ ਸੀ। ਬਾਈਡੇਨ ਦਾ ਇਹ ਫ਼ੈਸਲਾ ਉੱਤਰੀ ਕੋਰੀਆਈ ਫੌਜਾਂ ਨੂੰ ਲੜਾਈ ਵਿੱਚ ਲਿਆਉਣ ਦੇ ਰੂਸ ਦੇ ਹੈਰਾਨੀਜਨਕ ਫ਼ੈਸਲੇ ਦੇ ਜਵਾਬ ਵਿੱਚ ਆਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News