ਤਾਲਿਬਾਨ ਰਾਜ ’ਚ ਪੱਤਰਕਾਰਾਂ ਦਾ ਬੁਰਾ ਹਾਲ, ਲਗਭਗ 60 ਫੀਸਦੀ ਨੇ ਛੱਡਿਆ ਪੇਸ਼ਾ

Saturday, Aug 13, 2022 - 06:14 PM (IST)

ਤਾਲਿਬਾਨ ਰਾਜ ’ਚ ਪੱਤਰਕਾਰਾਂ ਦਾ ਬੁਰਾ ਹਾਲ, ਲਗਭਗ 60 ਫੀਸਦੀ ਨੇ ਛੱਡਿਆ ਪੇਸ਼ਾ

ਕਾਬੁਲ (ਇੰਟ.)-ਅਫਗਾਨਿਸਤਾਨ ਵਿਚ ਪੱਤਰਕਾਰਾਂ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਤਾਲਿਬਾਨ ਰਾਜ ਆਉਣ ਤੋਂ ਬਾਅਦ ਤੋਂ ਉਥੋਂ ਦਾ ਮੀਡੀਆ ਲਗਾਤਾਰ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ। ਮੀਡੀਆ ਦੀ ਗੁਆਚਦੀ ਹੋਂਦ ’ਤੇ ਰਿਪੋਰਟਸ ਵਿਦਾਊਟ ਬਾਰਡਰਸ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਤਾਲਿਬਾਨ ਦੇ ਆਉਣ ਤੋਂ ਬਾਅਦ ਤੋਂ ਦੇਸ਼ ਨੇ ਆਪਣੇ ਮੀਡੀਆ ਸੰਸਥਾਨਾਂ ਦੇ 39.59 ਫੀਸਦੀ ਅਤੇ ਆਪਣੇ ਲਗਭਗ 60 ਫੀਸਦੀ ਪੱਤਰਕਾਰਾਂ ਨੂੰ ਗੁਆ ਦਿੱਤਾ ਹੈ। ਰਿਪੋਰਟਸ ਵਿਦਾਊਟ ਬਾਰਡਰਸ ਇਕ ਕੌਮਾਂਤਰੀ ਗੈਰ-ਲਾਭਕਾਰੀ ਅਤੇ ਗੈਰ-ਸਰਕਾਰੀ ਸੰਗਠਨ ਹੈ, ਜਿਸਦਾ ਉਦੇਸ਼ ਸੂਚਨਾ ਦੀ ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਕਰਨਾ ਹੈ।

ਇਹ ਵੀ ਪੜ੍ਹੋ: SCO ਅੱਤਵਾਦ-ਰੋਕੂ ਅਭਿਆਸ 'ਚ ਹਿੱਸਾ ਲੈਣ ਲਈ ਪਹਿਲੀ ਵਾਰ ਭਾਰਤ ਆਏਗੀ ਪਾਕਿਸਤਾਨੀ ਫੌਜ

219 ਮੀਡੀਆ ਸੰਸਥਾਨ ਹੋਏ ਬੰਦ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੀਡੀਆ ਅਤੇ ਪੱਤਕਾਰਾਂ ’ਤੇ ਨਿਆਂਪੂਰਨ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਹ ਸਾਰੇ ਨਿਯਮ ਮੀਡੀਆ ਦੀ ਆਜ਼ਾਦੀ ਨੂੰ ਖਤਮ ਕਰ ਰਹੇ ਹਨ ਅਤੇ ਦਮਨ ਅਤੇ ਸ਼ੋਸ਼ਣ ਦਾ ਰਸਤਾ ਖੋਲ੍ਹ ਰਹੇ ਹਨ। ਤਾਲਿਬਾਨ ਰਾਜ ਤੋਂ ਬਾਅਦ ਮੁਕਾਬਲਤਨ ਸਥਿਤੀ ਬਹੁਤ ਹੱਦ ਤੱਕ ਵਿਗੜ ਚੁੱਕੀ ਹੈ ਅਤੇ ਇਸਦੀ ਪੁਸ਼ਟੀ 15 ਅਗਸਤ, 2021 ਤੋਂ ਪਹਿਲਾਂ ਦੇ ਅੰਕੜਿਆਂ ਨਾਲ ਹੁੰਦੀ ਹੈ। ਆਰ. ਐੱਸ. ਐੱਫ. ਦੀ ਰਿਪੋਰਟ ਮੁਤਾਬਕ 15 ਅਗਸਤ, 2021 ਤੋਂ ਪਹਿਲਾਂ ਅਫਗਾਨਿਸਤਾਨ ਵਿਚ 547 ਮੀਡੀਆ ਆਊਟਲੇਟ ਸਨ, ਜਦਕਿ ਇਕ ਸਾਲ ਬਾਅਦ 2022 ਵਿਚ 219 ਨੇ ਆਪਣੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: ਜਿਨ੍ਹਾਂ ਕੀੜੇ-ਮਕੌੜਿਆਂ ਨੂੰ ਤੁਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ! ਉਨ੍ਹਾਂ ਨੂੰ ਬੜੇ ਸ਼ੌਕ ਨਾਲ ਖਾਂਦੇ ਹਨ ਲੋਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News