ਈਰਾਨ ''ਚ ਰੈਲੀਆਂ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਪੱਤਰਕਾਰ ਨੂੰ ਮੌਤ ਦੀ ਸਜ਼ਾ

Tuesday, Jun 30, 2020 - 08:18 PM (IST)

ਈਰਾਨ ''ਚ ਰੈਲੀਆਂ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਪੱਤਰਕਾਰ ਨੂੰ ਮੌਤ ਦੀ ਸਜ਼ਾ

ਤਹਿਰਾਨ- ਈਰਾਨ ਵਿਚ ਦੇਸ਼ ਨਿਕਾਲੇ ਤੋਂ ਵਾਪਸ ਪਰਤੇ ਇਕ ਪੱਤਰਕਾਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਆਨਲਾਈਨ ਗਤੀਵਿਧੀਆਂ ਦੁਆਰਾ 2017 ਵਿਚ ਲੋਕਾਂ ਨੂੰ ਆਰਥਿਕ ਮੁੱਦਿਆਂ 'ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨ ਵਾਲੇ ਰਬਹੁੱਲਾ ਜਮ ਨੂੰ ਸਜ਼ਾ ਦਿੱਤੀ ਗਈ ਹੈ। ਅਦਾਲਤ ਦੇ ਬੁਲਾਰਾ ਗੁਲਾਮਹੁਸੈਨ ਇਸਮਾਇਲੀ ਨੇ ਪੱਤਰਕਾਰ ਰਬਹੁੱਲਾ ਜਮ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਮੰਗਲਵਾਰ ਨੂੰ ਘੋਸ਼ਣਾ ਕੀਤੀ। 

ਜਮ ਆਮਦਨਿਊਜ਼ ਵੈੱਬਸਾਈਟ ਚਲਾਉਂਦੇ ਸਨ। ਇਸ 'ਤੇ ਈਰਾਨੀ ਅਧਿਕਾਰੀਆਂ ਬਾਰੇ ਅਜਿਹੀ ਜਾਣਕਾਰੀ ਅਤੇ ਵੀਡੀਓ ਪੋਸਟ ਕੀਤੇ ਜਾਂਦੇ ਸਨ, ਜੋ ਉਨ੍ਹਾਂ ਅਧਿਕਾਰੀਆਂ ਨੂੰ ਸ਼ਰਮਸਾਰ ਕਰਦੇ ਸਨ। ਜਮ ਸੋਸ਼ਲ ਮੀਡੀਆ ਐਪ ਟੈਲੀਗ੍ਰਾਮ 'ਤੇ ਇਕ ਚੈਨਲ ਵੀ ਚਲਾਉਂਦੇ ਸਨ। ਉਨ੍ਹਾਂ ਦੀ ਵੈੱਬਸਾਈਟ ਇਹ ਜਾਣਕਾਰੀ ਦਿੰਦੀ ਸੀ ਕਿ ਪ੍ਰਦਰਸ਼ਨ ਕਿੰਨੇ ਵਜੇ ਕੀਤੇ ਜਾਣਗੇ। 

ਉਹ ਪੈਰਿਸ ਵਿਚ ਰਹਿ ਰਹੇ ਸਨ ਤੇ ਉੱਥੋਂ ਹੀ ਕੰਮ ਕਰਦੇ ਸਨ। ਉਹ ਈਰਾਨ ਤੋਂ ਵਾਪਸ ਪਰਤੇ ਸਨ, ਜਿਸ ਦੇ ਬਾਅਦ ਅਕਤੂਬਰ 2019 ਵਿਚ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਦੇਸ਼ ਵਿਚ 2017 ਵਿਚ ਹੋਏ ਪ੍ਰਦਰਸ਼ਨ ਦੌਰਾਨ 5 ਹਜ਼ਾਰ ਲੋਕ ਹਿਰਾਸਤ ਵਿਚ ਲਏ ਗਏ ਅਤੇ 25 ਲੋਕਾਂ ਦੀ ਮੌਤ ਹੋ ਗਈ ਸੀ। ਜਮ ਸ਼ੀਆ ਧਰਮ ਗੁਰੂ ਮੁਹੰਮਦ ਅਲੀ ਦੇ ਪੁੱਤਰ ਹਨ, ਜਿਨ੍ਹਾਂ ਨੇ 1980 ਦੇ ਦਹਾਕੇ ਵਿਚ ਸਰਕਾਰ ਦੇ ਨੀਤੀ ਨਿਰਮਾਣ ਵਿਚ ਭੂਮਿਕਾ ਨਿਭਾਈ ਸੀ। ਜਮ ਕੋਲ ਈਰਾਨ ਤੇ ਫਰਾਂਸ ਦੀ ਦੋਹਰੀ ਨਾਗਰਿਕਤਾ ਸੀ। 


author

Sanjeev

Content Editor

Related News