ਅਫ਼ਗਾਨਿਸਤਾਨ ’ਚ ਪੈਂਟ ਪਹਿਨਣ ’ਤੇ ਤਾਲਿਬਾਨ ਨੇ ਪੱਤਰਕਾਰ ਦੀ ਕੀਤੀ ਕੁੱਟਮਾਰ

Thursday, Jun 16, 2022 - 05:11 PM (IST)

ਅਫ਼ਗਾਨਿਸਤਾਨ ’ਚ ਪੈਂਟ ਪਹਿਨਣ ’ਤੇ ਤਾਲਿਬਾਨ ਨੇ ਪੱਤਰਕਾਰ ਦੀ ਕੀਤੀ ਕੁੱਟਮਾਰ

ਕਾਬੁਲ : ਅਫ਼ਗਾਨਿਸਤਾਨ ’ਚ ਤਾਲਿਬਾਨ ਬਲਾਂ ਨੇ ਕਾਬੁਲ ਨਿਊਜ਼ ਦੇ ਇਕ ਸਾਬਕਾ ਪੱਤਰਕਾਰ ਨੂੰ ਪੈਂਟ ਪਹਿਨਣ ਕਾਰਨ ਕੁੱਟਿਆ। ਅਫ਼ਗਾਨਿਸਤਾਨ ’ਚ ਇਕ ਸਥਾਨਕ ਮੀਡੀਆ ਆਊਟਲੈੱਟ ਪੱਤਰਕਾਰ ਲੀ ਨੇ ਟਵਿਟਰ ’ਤੇ ਕਿਹਾ, ‘‘ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕਾਬੁਲ ਨਿਊਜ਼ ਦੇ ਸਾਬਕਾ ਰਿਪੋਰਟਰ ਅਕਰਮ ਅਸਮਤੀ ਨੂੰ ਤਾਲਿਬਾਨ ਨੇ ਕਾਬੁਲ ਸ਼ਹਿਰ ਦੇ ਪੀ.ਡੀ.-5 ’ਚ ਇਕ ਚੌਕੀ ’ਤੇ ਕੁੱਿਟਆ ਅਤੇ ਉਸ ਦਾ ਫ਼ੋਨ ਖੋਹ ਲਿਆ। ਸਥਾਨਕ ਮੀਡੀਆ ਨੇ ਦੇਸ਼ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਵਧਦੀਆਂ ਘਟਨਾਵਾਂ ਵਿਚਾਲੇ ਇਹ ਜਾਣਕਾਰੀ ਦਿੱਤੀ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਤਾਲਿਬਾਨ ਨੇ ਪੱਤਰਕਾਰਾਂ ’ਤੇ ਹਮਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਕਾਬੁਲ ’ਚ ਇਕ ਪੰਜਸ਼ੀਰੀ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਅਾਮਜ਼ ਨਿਊਜ਼ ਨੇ ਦੱਸਿਆ ਕਿ ਫਰਹਾਦ ਅਮੀਰੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਖ਼ਬਰ ਉਦੋਂ ਆਈ, ਜਦੋਂ ਮਨੁੱਖੀ ਅਧਿਕਾਰ ਕਾਰਕੁਨ ਮੈਵੰਦ ਵਫਾ ਦੇ ਰਿਸ਼ਤੇਦਾਰਾਂ ਨੇ ਆਮਜ਼ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਤਾਲਿਬਾਨ ਦੇ ਖੁਫ਼ੀਆ ਬਲਾਂ ਨੇ ਉਨ੍ਹਾਂ ਨੂੰ 9 ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਇਕ ਫ਼ੋਨ ਇੰਟਰਵਿਊ ’ਚ ਸੀ.ਪੀ.ਜੇ. ਨਾਲ ਗੱਲ ਕਰਨ ਵਾਲੇ ਉਨ੍ਹਾਂ ਦੇ ਭਤੀਜੇ ਮੁਹੰਮਦ ਅੱਬਾਸੀ ਤੇ ਮੀਡੀਆ ਅਨੁਸਾਰ ਇਸ ਤੋਂ ਪਹਿਲਾਂ ਮਈ ’ਚ ਇਕ ਫੋਟੋ ਪੱਤਰਕਾਰ ਅਤੇ ਸਥਾਨਕ ਸੁਭੇ ਕਾਬੁਲ ਅਖ਼ਬਾਰ ਦੇ ਇਕ ਪੱਤਰਕਾਰ ਖੈਰਖਾਹ ਕਾਬੁਲ ਦੀ ਰਾਜਧਾਨੀ ’ਚ ਜ਼ਿਲ੍ਹਾ 5 ਦੇ ਕੋਟੇ ਸਾਂਗੀ ਇਲਾਕੇ ਤੋਂ ਗਾਇਬ ਹੋ ਗਏ ਸਨ। ਉਨ੍ਹਾਂ ਦੇ ਭਤੀਜੇ ਨੇ ਦੱਸਿਆ ਕਿ ਖੈਰਖਾਹ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਰਿਪੋਰਟ ਕਰਨ ਲਈ ਇਲਾਕੇ ’ਚ ਜਾ ਰਹੇ ਹਨ ਅਤੇ ਸ਼ਾਮ ਦੀ ਯੂਨੀਵਰਸਿਟੀ ਦੀ ਕਲਾਸ ’ਚ ਸ਼ਾਮਲ ਹੋਣਗੇ। ਉਨ੍ਹਾਂ ਦੇ ਭਤੀਜੇ ਨੇ ਕਿਹਾ, ਉਨ੍ਹਾਂ ਦੇ ਚਾਚਾ ਕਲਾਸ ’ਚ ਨਹੀਂ ਗਏ ਅਤੇ ਉਨ੍ਹਾਂ ਦੀ ਹਸਪਤਾਲਾਂ, ਪੁਲਸ ਜ਼ਿਲ੍ਹਿਆਂ ’ਚ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
 


author

Manoj

Content Editor

Related News