ਜਾਰਡਨ ਦੇ ਸੁਰੱਖਿਆ ਬਲਾਂ ਨੇ ਇਜ਼ਰਾਇਲੀ ਦੂਤਘਰ ਨੇੜੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਕੀਤਾ ਢੇਰ
Sunday, Nov 24, 2024 - 09:27 AM (IST)

ਅਮਾਨ (ਯੂ. ਐੱਨ. ਆਈ) : ਜਾਰਡਨ ਦੇ ਅਧਿਕਾਰੀਆਂ ਨੇ ਇਜ਼ਰਾਇਲੀ ਦੂਤਘਰ ਨੇੜੇ ਪੁਲਸ ਟੀਮ ਉੱਤੇ ਗੋਲੀਬਾਰੀ ਕਰਨ ਦੇ ਦੋਸ਼ੀ ਵਿਅਕਤੀ ਨੂੰ ਮਾਰ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੂਤਘਰ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਵਿਚ ਤਿੰਨ ਪੁਲਸ ਅਧਿਕਾਰੀ ਜ਼ਖ਼ਮੀ ਹੋ ਗਏ।
ਗੋਲੀਬਾਰੀ ਦੀ ਇਹ ਘਟਨਾ ਜਾਰਡਨ ਦੀ ਰਾਜਧਾਨੀ ਅਮਾਨ ਦੇ ਰਾਬੀਆਹ ਇਲਾਕੇ 'ਚ ਐਤਵਾਰ ਸਵੇਰੇ ਵਾਪਰੀ। ਜਾਰਡਨ ਦੇ ਜਨਤਕ ਸੁਰੱਖਿਆ ਡਾਇਰੈਕਟੋਰੇਟ ਨੇ ਇਕ ਬਿਆਨ ਵਿਚ ਕਿਹਾ ਕਿ ਸੁਰੱਖਿਆ ਬਲਾਂ ਨੇ ਇਸ ਸੂਚਨਾ 'ਤੇ ਜਵਾਬ ਦਿੱਤਾ ਕਿ ਇਕ ਵਿਅਕਤੀ ਖੇਤਰ ਵਿਚ ਗੋਲੀਬਾਰੀ ਕਰ ਰਿਹਾ ਸੀ ਅਤੇ ਹਮਲਾਵਰ ਦਾ ਪਿੱਛਾ ਕੀਤਾ। ਬਿਆਨ 'ਚ ਕਿਹਾ ਗਿਆ ਹੈ, ''ਹਮਲਾਵਰ ਦਾ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਘੇਰ ਲਿਆ ਗਿਆ, ਜਿਸ ਤੋਂ ਬਾਅਦ ਉਸ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾ ਦਿੱਤੀਆਂ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ 'ਚ ਹਮਲਾਵਰ ਮਾਰਿਆ ਗਿਆ। ਹਾਲੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਮਨਮੋਹਨ ਸਿੰਘ ਦਾ ਜਿਸ ਚੀਜ਼ ਲਈ ਦੁਨੀਆ ਮੰਨਦੀ ਹੈ ਲੋਹਾ, ਜੈਸ਼ੰਕਰ ਨੇ ਹੁਣ ਉਸੇ 'ਤੇ ਚੁੱਕ ਦਿੱਤਾ ਸਵਾਲ
ਦੱਸਣਯੋਗ ਹੈ ਕਿ ਇਜ਼ਰਾਈਲ ਅਤੇ ਜਾਰਡਨ ਵਿਚਾਲੇ 1994 'ਚ ਸ਼ਾਂਤੀ ਸਮਝੌਤਾ ਹੋਇਆ ਸੀ ਪਰ ਹਮਾਸ ਨਾਲ ਜੰਗ ਅਤੇ ਲੇਬਨਾਨ 'ਚ ਇਜ਼ਰਾਇਲੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਤਣਾਅ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8