ਜਾਰਡਨ : ਦੰਗਿਆਂ ''ਚ ਇਕ ਦੀ ਮੌਤ, 6 ਜ਼ਖਮੀ

02/16/2019 8:51:44 PM

ਅੰਮਾਨ— ਜਾਰਡਨ ਦੀ ਰਾਜਧਾਨੀ ਅੰਮਾਨ ਦੇ ਉੱਤਰ-ਪੱਛਮੀ ਸ਼ਹਿਰ ਅਜਲੌਨ 'ਚ ਸ਼ਨੀਵਾਰ ਨੂੰ ਭੜਕੇ ਦੰਗਿਆਂ 'ਚ ਇਕ ਨਾਗਰਿਕ ਦੀ ਮੌਤ ਹੋ ਗਈ ਤੇ ਸੁਰੱਖਿਆ ਬਲਾਂ ਦੇ ਚਾਰ ਜਵਾਨਾਂ ਸਣੇ 6 ਲੋਕ ਜ਼ਖਮੀ ਹੋ ਗਏ। ਜਨ ਸੁਰੱਖਿਆ ਵਿਭਾਗ ਦੇ ਬੁਲਾਰੇ ਆਮਿਰ ਸਤਾਰਵੀ ਨੇ ਦੱਸਿਆ ਕਿ ਰੈਗੂਲਰ ਜਾਂਚ ਦੌਰਾਨ ਪੁਲਸ ਨੇ ਜਦੋਂ ਇਕ ਵਾਹਨ ਨੂੰ ਰੋਕ ਕੇ ਉਸ 'ਚ ਬੈਠੇ ਦੋ ਲੋਕਾਂ ਨੂੰ ਆਪਣੇ ਪਹਿਚਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਲਟਾ ਪੁਲਸ ਕਰਮਚਾਰੀਆਂ ਨਾਲ ਹੀ ਉਲਝ ਗਏ।

ਇਸ ਤੋਂ ਬਾਅਦ ਵਾਹਨ 'ਚ ਸਵਾਰ ਲੋਕਾਂ ਨੇ ਇਲਾਕੇ ਦੇ ਨੇੜੇ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਲਿਆ ਤੇ ਪੁਲਸ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਵੀ ਛੱਡਣੇ ਪਏ। ਪੁਲਸ ਨੇ ਮੌਕੇ 'ਤੇ ਦਖਲ ਦਿੱਤੀ ਪਰ ਭੀੜ ਨੇ ਮਸ਼ੀਨ ਗਨ ਨਾਲ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ 'ਚ ਦੋ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਨੇ ਹਸਪਤਾਲ 'ਚ ਦੰਮ ਤੋੜ ਦਿੱਤਾ।


Baljit Singh

Content Editor

Related News