ਜਾਰਡਨ : ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ ਘਰ ''ਚ ਨਜ਼ਰਬੰਦ, ਫੋਨ ਤੇ ਇੰਟਰਨੈੱਟ ਵੀ ਬੰਦ

04/04/2021 5:57:19 PM

ਅੰਮਾਨ (ਬਿਊਰੋ): ਜਾਰਡਨ ਦੇ ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ ਬਿਨ ਹੁਸੈਨ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਉਹਨਾਂ ਦੇ ਮਤਰੇਏ ਭਰਾ ਜਾਰਡਨ ਦੇ ਕਿੰਗ ਅਬਦੁੱਲਾ ਦੂਜੇ ਨੇ ਲਿਆ ਹੈ। ਅਸਲ ਵਿਚ ਪ੍ਰਿੰਸਹਮਜ਼ਾ ਨੇ ਕਿੰਗ ਅਬਦੁੱਲਾ ਦੂਜੇ 'ਤੇ ਦੇਸ਼ ਦੇ 'ਰੂਲਿੰਗ ਸਿਸਟਮ' ਨੂੰ ਭ੍ਰਿਸ਼ਟ ਅਤੇ ਅਸਮਰੱਥ ਬਣਾਉਣ ਦੇ ਦੋਸ਼ ਲਗਾਏ ਸਨ। ਇਸ ਤੋਂ ਪਹਿਲਾਂ ਪ੍ਰਿੰਸ ਹਮਜ਼ਾ ਨੂੰ ਨਜ਼ਰਬੰਦ ਕਰਨ ਤੋਂ ਸੈਨਾ ਨੇ ਮਨਾ ਕਰ ਦਿੱਤਾ ਸੀ। ਜਾਰਡਨ ਦੀ ਸਰਕਾਰੀ ਨਿਊਜ਼ ਏਜੰਸੀ ਪੇਟ੍ਰਾ ਨੂੰ ਜਨਰਲ ਯੂਸੇਫ ਹੁਨੇਤੀ ਨੇ ਦੱਸਿਆ ਸੀ ਕਿ ਹਮਜ਼ਾ ਨੂੰ ਕੁਝ ਅੰਦੋਲਨ ਰੋਕਣ ਲਈ ਕਿਹਾ ਗਿਆ ਸੀ, ਜੋ ਦੇਸ਼ ਦੀ ਸੁਰੱਖਿਆ ਲਈ ਖਤਰਾ ਸਨ ਭਾਵੇਂਕਿ ਬਾਅਦ ਵਿਚ ਹਮਜ਼ਾ ਨੂੰ ਨਜ਼ਰਬੰਦ ਕਰ ਲਿਆ ਗਿਆ।

ਜਾਰਡਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਸੀ ਕਿ ਸੁਰੱਖਿਆ ਕਾਰਨਾਂ ਕਾਰਨ ਦੇਸ਼ ਦੇ ਦੋ ਵੱਡੇ ਸੀਨੀਅਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਬਾਅਦ ਪ੍ਰਿੰਸ ਹਮਜ਼ਾ ਦਾ ਇਕ ਵੀਡੀਓ ਬਿਆਨ ਵੀ ਸਾਹਮਣੇ ਆਇਆ। ਬੀ.ਬੀ.ਸੀ. ਨੂੰ ਮਿਲੇ ਵੀਡੀਓ ਵਿਚ ਪ੍ਰਿੰਸ ਹਮਜ਼ਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਮਿਲਟਰੀ ਚੀਫ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਕਿਹਾ ਕਿ ਹੁਣ ਉਹਨਾਂ ਨੂੰ ਬਾਹਰ ਜਾਣ, ਕਿਸੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ। ਵੀਡੀਓ ਵਿਚ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਸਿਕਓਰਿਟੀ ਹਟਾ ਦਿੱਤੀ ਗਈ ਹੈ। ਉਹਨਾਂ ਦਾ ਫੋਨ ਅਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਉਹ ਹਾਲੇ ਸੈਟੇਲਾਈਟ ਫੋਨ ਨਾਲ ਗੱਲ ਕਰ ਰਹੇ ਹਨ, ਜਿਸ ਨੂੰ ਜਲਦੀ ਹੀ ਬੰਦ ਕੀਤਾ ਜਾ ਸਕਦਾ ਹੈ। ਬੀ.ਬੀ.ਸੀ. ਦਾ ਦਾਅਵਾ ਹੈ ਕਿ ਉਸ ਕੋਲ ਹਮਜਾ ਦੇ ਵਕੀਲ ਦਾ ਵੀ ਬਿਆਨ ਹੈ।

ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਸੰਬੰਧੀ ਘਪਲਿਆਂ ਦੀ ਜਾਂਚ ਲਈ ਬਣੇ ਇੰਟਰਪੋਲ ਦੇ ਕਾਰਜਬਲ 'ਚ ਸਿੰਗਾਪੁਰ ਹੋਇਆ ਸ਼ਾਮਲ

ਲਗਾਏ ਗਏ ਇਹ ਦੋਸ਼
ਜਾਰਡਨ ਦੇ ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ ਨੇ ਕਿੰਗ ਅਬਦੁੱਲਾ ਦੂਜੇ ਦਾ ਨਾਮ ਲਏ ਬਿਨਾਂ ਕਿਹਾ,''ਉਹਨਾਂ ਦੇ ਨਿੱਜੀ ਹਿਤ ਜਿਵੇਂ ਵਿੱਤੀ ਹਿਤ ਅਤੇ ਭ੍ਰਿਸ਼ਟਾਚਾਰ ਇਸ ਦੇਸ਼ ਵਿਚ ਰਹਿ ਰਹੇ 1 ਕਰੋੜ ਲੋਕਾਂ ਦੀ ਜ਼ਿੰਦਗੀ ਅਤੇ ਭਵਿੱਖ ਤੋਂ ਜ਼ਿਆਦਾ ਮਹੱਤਵਪੂਰਨ ਹਨ।'' ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ 'ਤੇ ਵਿਦੇਸ਼ੀ ਤਾਕਤਾਂ ਦਾ ਸਮਰਥਕ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਪਰ ਇਹ ਸਹੀ ਨਹੀਂ ਹੈ। ਉਹਨਾਂ ਨੇ ਕਿਹਾ,''ਸਾਡੇ ਪਰਿਵਾਰ ਵਿਚ ਹਾਲੇ ਵੀ ਕੁਝ ਲੋਕ ਹਨ ਜੋ ਦੇਸ਼ ਨਾਲ ਪਿਆਰ ਕਰਦੇ ਹਨ।ਆਪਣੇ ਲੋਕਾਂ ਦੀ ਚਿੰਤਾ ਕਰਦੇ ਹਨ ਅਤੇ ਉਹਨਾਂ ਨੂੰ ਹੀ ਸਭ ਤੋਂ ਉੱਪਰ ਰੱਖਦੇ ਹਨ।''

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, 26 ਲੋਕ ਗ੍ਰਿਫ਼ਤਾਰ (ਤਸਵੀਰਾਂ)

ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ ਜਾਰਡਨ ਦੇ ਮਰਹੂਮ ਕਿੰਗ ਹੁਸੈਨ ਅਤੇ ਕਵੀਨ ਨੂਰ ਦੇ ਸਭ ਤੋਂ ਵੱਡੇ ਬੇਟੇ ਹਨ। 1999 ਵਿਚ ਹਮਜਾ ਨੂੰ ਕ੍ਰਾਊਨ ਪ੍ਰਿੰਸ ਦੀ ਉਪਾਧੀ ਦਿੱਤੀ ਗਈ ਸੀ ਅਤੇ ਕਿੰਗ ਹੁਸੈਨ ਚਾਹੁੰਦੇ ਸਨ ਕਿ ਹਮਜ਼ਾ ਹੀ ਉਹਨਾਂ ਦਾ ਉਤਰਾਧਿਕਾਰੀ ਬਣੇ। ਭਾਵੇਂਕਿ ਹੁਸੈਨ ਦੀ ਮੌਤ ਦ ਸਮੇਂ ਪ੍ਰਿੰਸ ਹਮਜ਼ਾ ਦੀ ਉਮਰ ਘੱਟ ਸੀ ਇਸ ਲਈ ਉਹਨਾਂ ਦੀ ਜਗ੍ਹਾ ਅਬਦੁੱਲਾ ਕਿੰਗ ਬਣੇ। 2004 ਵਿਚ ਕਿੰਗ ਅਬਦੁੱਲਾ ਦੂਜੇ ਨੇ ਹਮਜ਼ਾ ਤੋਂ ਕ੍ਰਾਊਨ ਪ੍ਰਿੰਸ ਦੀ ਉਪਾਧੀ ਖੋਹ ਲਈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News