ਸਿੱਖਾਂ ਵਿਰੁੱਧ ਇੰਟਰਨੈਸ਼ਨਲ ਦਬਾਅ ਨੂੰ ਰੋਕਣ ਲਈ ਅਮਰੀਕਾ ’ਚ ਜੁਆਇੰਟ ਬਿੱਲ ਪੇਸ਼

Friday, Jan 23, 2026 - 03:31 AM (IST)

ਸਿੱਖਾਂ ਵਿਰੁੱਧ ਇੰਟਰਨੈਸ਼ਨਲ ਦਬਾਅ ਨੂੰ ਰੋਕਣ ਲਈ ਅਮਰੀਕਾ ’ਚ ਜੁਆਇੰਟ ਬਿੱਲ ਪੇਸ਼

ਵਾਸ਼ਿੰਗਟਨ - ਅਮਰੀਕੀ ਇਤਿਹਾਸ ’ਚ ਯਹੂਦੀਆਂ ਦੇ ਕਤਲੇਆਮ ਤੋਂ ਬਾਅਦ ਅੱਜ ਸਿੱਖਾਂ ਵਿਰੁੱਧ  ਇੰਟਰਨੈਸ਼ਨਲ ਦਬਾਅ ਨੂੰ ਰੋਕਣ ਲਈ ਦੋਵਾਂ ਪਾਰਟੀਆਂ ਨੇ ਅਮਰੀਕੀ ਕਾਂਗਰਸ ’ਚ ਇਕ ਜੁਆਇੰਟ ਬਿੱਲ ਪੇਸ਼ ਕੀਤਾ। ਕਾਂਗਰਸੀ ਡੇਵਿਡ ਵਲਾਡੋ ਨੇ ਕਾਂਗਰਸੀ ਜੋਸ਼ ਗੋਟੇਈਮਰ ਦੇ ਨਾਲ ਮਿਲ ਕੇ ‘ਸਿੱਖ ਅਮਰੀਕਨ ਐਂਟੀ-ਡਿਸਕ੍ਰਿਮੀਨੇਸ਼ਨ ਐਕਟ’ ਪੇਸ਼ ਕੀਤਾ। ਇਹ ਦੋਵਾਂ ਪਾਰਟੀਆਂ ਦਾ ਬਿੱਲ ਡਿਪਾਰਟਮੈਂਟ ਆਫ ਜਸਟਿਸ ਦੇ ਅਧੀਨ ਇਕ ‘ਸਿੱਖ ਐਂਟੀ-ਡਿਸਕ੍ਰਿਮੀਨੇਸ਼ਨ ਟਾਸਕ ਫੋਰਸ’ ਬਣਾਏਗਾ, ਜਿਸ ਲਈ ਸਿੱਖ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰਨਾ ਲਾਜ਼ਮੀ ਹੋਵੇਗਾ। 

ਡਿਪਾਰਟਮੈਂਟ ਆਫ ਜਸਟਿਸ ਨੇ ਸਿੱਖਾਂ ਵਿਰੁੱਧ ਹਿੰਸਾ ਅਤੇ ਵਿਦੇਸ਼ੀ ਧਰਤੀ ਤੋਂ ਟ੍ਰਾਂਸਨੈਸ਼ਨਲ  ਦਬਾਅ ਨੂੰ ਰੋਕਣ ਲਈ ਵੱਡੇ, ਅਰਥਪੂਰਨ ਅਤੇ ਇਤਿਹਾਸਕ ਕਦਮ ਚੁੱਕੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੈਲੀਫੋਰਨੀਆ ਵਿਚ ਸਿੱਖਾਂ ਦੇ ਅਧਿਕਾਰਾਂ ਲਈ ਅਸੈਂਬਲੀ ਅਤੇ ਸੈਨੇਟ ਵੱਲੋਂ ਸਰਬਸੰਮਤੀ ਨਾਲ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ, ਗਵਰਨਰ ਨੇ ਆਪਣੀ ਵੀਟੋ ਪਾਵਰ ਦੀ ਵਰਤੋਂ ਕਰ ਕੇ ਇਸ ਨੂੰ ਰੱਦ ਕਰ ਦਿੱਤਾ ਸੀ। ਅਮਰੀਕਾ ਦੇ ਵੱਡੇ ਨੇਤਾਵਾਂ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ ਸੀ ਅਤੇ ਇਸ ਨੂੰ ਅਮਰੀਕਾ ਦੇ ਬੁਨਿਆਦੀ ਅਧਿਕਾਰਾਂ ਅਤੇ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਸੀ। ਪਾਸ ਹੋਣ ਤੋਂ ਬਾਅਦ ਇਹ ਬਿੱਲ ਪੂਰੇ ਯੂਨਾਈਟਿਡ ਸਟੇਟਸ ’ਚ ਲਾਗੂ ਕੀਤਾ ਜਾਵੇਗਾ, ਜਿਸ ਦਾ ਅਸਰ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲੇਗਾ।


author

Inder Prajapati

Content Editor

Related News