ਸਜ਼ਾ ਪਾਉਣ ਵਾਲੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ, ਅਸਤੀਫ਼ੇ ਦੀ ਮੰਗ ਠੁਕਰਾਈ

Wednesday, Apr 13, 2022 - 12:09 PM (IST)

ਸਜ਼ਾ ਪਾਉਣ ਵਾਲੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ, ਅਸਤੀਫ਼ੇ ਦੀ ਮੰਗ ਠੁਕਰਾਈ

ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਚਾਂਸਲਰ ਰਿਸ਼ੀ ਸੁਨਕ ਨੇ ਜੂਨ 2020 ਵਿਚ ਤਾਲਾਬੰਦੀ ਨਿਯਮਾਂ ਨੂੰ ਤੋੜਨ ਲਈ ਜੁਰਮਾਨਾ ਲਗਾਏ ਜਾਣ ਦੇ ਬਾਵਜੂਦ ਅਹੁਦੇ 'ਤੇ ਬਣੇ ਰਹਿਣ ਦਾ ਐਲਾਨ ਕੀਤਾ ਹੈ। ਜਾਨਸਨ, ਸੁਨਕ ਅਤੇ ਉਨ੍ਹਾਂ ਦੀ ਪਤਨੀ ਨੂੰ ਡਾਊਨਿੰਗ ਸਟ੍ਰੀਟ ਵਿੱਚ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਜੁਰਮਾਨੇ ਦੇ ਨੋਟਿਸ ਪ੍ਰਾਪਤ ਹੋਏ ਹਨ। ਬੀ.ਬੀ.ਸੀ. ਦੇ ਅਨੁਸਾਰ, ਜਾਨਸਨ ਬ੍ਰਿਟੇਨ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਬਣ ਗਏ ਹਨ, ਜਿਨ੍ਹਾਂ ਨੂੰ ਕਾਨੂੰਨ ਤੋੜਨ ਲਈ ਸਜ਼ਾ ਦਿੱਤੀ ਗਈ ਹੈ। ਤਿੰਨਾਂ ਨੇ ਕੋਵਿਡ-19 ਨਿਯਮ ਤੋੜਨ ਲਈ ਮਾਫ਼ੀ ਮੰਗੀ ਹੈ ਪਰ ਜਾਨਸਨ ਅਤੇ ਸੁਨਕ ਨੇ ਆਪਣੇ ਅਸਤੀਫ਼ੇ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਆਖਿਰ ਯੂਕੇ ਦੇ PM ਜਾਨਸਨ ਨੂੰ ਜੁਰਮਾਨਾ ਅਦਾ ਕਰ ਮੰਗਣੀ ਪਈ ਮਾਫ਼ੀ, ਜਾਣੋ ਕੀ ਸੀ ਮਾਮਲਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 'ਬ੍ਰਿਟਿਸ਼ ਲੋਕਾਂ ਦੀਆਂ ਤਰਜੀਹਾਂ ਨੂੰ ਪੂਰਾ ਕਰਨ ਲਈ ਜ਼ੁੰਮੇਵਾਰੀ ਦੀ ਮਹਾਨ ਭਾਵਨਾ" ਮਹਿਸੂਸ ਕੀਤੀ ਅਤੇ ਸੁਨਕ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ "ਬ੍ਰਿਟਿਸ਼ ਲੋਕਾਂ ਦੀ ਸੇਵਾ" 'ਤੇ ਕੇਂਦਰਿਤ ਹੈ।' ਇਸ ਦੌਰਾਨ, ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਾਂ ਚਾਂਸਲਰ ਲਈ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਕਾਰਨ ਨਹੀਂ ਹੈ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ "ਸੱਚਮੁੱਚ ਸ਼ਰਮਨਾਕ" ਦੱਸਿਆ। ਬੀਬੀਸੀ ਦੀ ਰਿਪੋਰਟ ਮੁਤਾਬਕ, ਸਕਾਟਿਸ਼ ਨੈਸ਼ਨਲ ਪਾਰਟੀ ਅਤੇ ਲਿਬਰਲ ਡੈਮੋਕਰੇਟਸ ਨੇ ਵੀ ਸੰਸਦ ਨੂੰ ਈਸਟਰ ਬਰੇਕ ਤੋਂ ਵਾਪਸ ਆਉਣ ਲਈ ਕਿਹਾ, ਤਾਂ ਜੋ ਪ੍ਰਧਾਨ ਮੰਤਰੀ ਅਤੇ ਚਾਂਸਲਰ ਨੂੰ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਏ। 

ਇਹ ਵੀ ਪੜ੍ਹੋ: ਨਿਊਯਾਰਕ ਦੇ ਬਰੂਕਲਿਨ 'ਚ ਗੋਲ਼ੀਆਂ ਚਲਾਉਣ ਵਾਲੇ ਦੀ ਹੋਈ ਪਛਾਣ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News