ਜਾਨਸਨ ਐਂਡ ਜਾਨਸਨ ਦਾ ਵੱਡਾ ਫ਼ੈਸਲਾ, ਭਾਰਤ 'ਚ ਇਸ ਉਤਪਾਦ ਦੀ ਵਿਕਰੀ ਕਰੇਗਾ ਬੰਦ

Saturday, Jun 20, 2020 - 05:35 PM (IST)

ਜਾਨਸਨ ਐਂਡ ਜਾਨਸਨ ਦਾ ਵੱਡਾ ਫ਼ੈਸਲਾ, ਭਾਰਤ 'ਚ ਇਸ ਉਤਪਾਦ ਦੀ ਵਿਕਰੀ ਕਰੇਗਾ ਬੰਦ

ਲੰਡਨ : ਅਮਰੀਕਾ ਵਿਚ ਪੁਲਸ ਹਿਰਾਸਤ ਵਿਚ ਗੈਰ-ਗੋਰੇ ਜਾਰਜ ਫਲਾਇਡ ਦੀ ਮੌਤ ਦੇ ਬਾਅਦ 'ਬਲੈਕ ਲਾਈਫ ਮੈਟਰ' ਅੰਦੋਲਨ ਚਲਾਇਆ ਗਿਆ, ਜੋ ਇਸ ਸਮੇਂ ਪੂਰੀ ਦੁਨੀਆ ਵਿਚ ਸਿਖ਼ਰ 'ਤੇ ਹੈ। ਇਸ ਅੰਦੋਲਨ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਚਲਦੇ ਕਈ ਕੰਪਨੀਆਂ ਨੂੰ ਆਪਣੇ ਕੈਂਪੇਨ ਅਤੇ ਕੰਪਨੀ ਦੀਆਂ ਨੀਤੀਆਂ 'ਤੇ ਦੁਬਾਰਾ ਵਿਚਾਰ ਕਰਨਾ ਪਿਆ ਤਾਂਕਿ ਉਹ ਅਫਰੀਕੀ-ਅਮਰੀਕੀ ਭਾਈਚਾਰੇ ਪ੍ਰਤੀ ਨੈਤਿਕ ਰੂਪ ਨਾਲ ਸਹੀ ਹੋ ਸਕਣ, ਜਿਸ ਨੂੰ ਦੇਖਦੇ ਹੋਏ ਜਾਨਸਨ ਐਂਡ ਜਾਨਸਨ ਨੇ ਇਕ ਵੱਡਾ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਦਰਅਸਲ ਕੰਪਨੀ ਨੇ ਆਪਣੇ ਪ੍ਰਸਿੱਧ ਫੇਅਰਨੈੱਸ ਪ੍ਰੋਡਕਟ ਕਲੀਨ ਐਂਡ ਕਲੀਅਰ ਦੀ ਏਸ਼ੀਆ ਅਤੇ ਮਿਡਲ ਈਸਟ ਵਿਚ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਰਿਊਟਰਸ ਵਿਚ ਛਪੀ ਇਕ ਖ਼ਬਰ ਮੁਤਾਬਕ ਜਾਨਸਨ ਐਂਡ ਜਾਨਸਨ ਕਲੀਨ ਐਂਡ ਕਲੇਅਰ ਫੇਅਰਨੈੱਸ ਲਾਈਨ ਦੇ ਪ੍ਰੋਡਕਟ ਦੀ ਭਾਰਤ ਵਿਚ ਵੀ ਵਿਕਰੀ ਬੰਦ ਕਰੇਗੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਕੰਪਨੀ ਨੇ ਆਪਣੀ Neutrogena ਫਾਈਨ ਫੇਅਰਨੈਸ ਰੇਂਜ ਨੂੰ ਏਸ਼ੀਆ ਅਤੇ ਮਿਡਲ ਈਸਟ ਦੇ ਬਾਜ਼ਾਰਾਂ ਤੋਂ ਹਟਾ ਲਿਆ ਸੀ।

ਕੰਪਨੀ ਆਪਣੇ ਉਤਪਾਦਾਂ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਆਲੋਚਨਾਵਾਂ ਝੱਲ ਰਹੀ ਸੀ। ਕੰਪਨੀ 'ਤੇ ਆਪਣੇ ਉਤਪਾਦਾਂ ਦੇ ਜ਼ਰੀਏ ਨਸਲੀ ਅਸਮਾਨਤਾ ਨੂੰ ਵਧਾਵਾ ਦੇਣ ਦੇ ਦੋਸ਼ ਲਗਾਏ ਜਾ ਰਹੇ ਸਨ। ਜਾਨਸਨ ਐਂਡ ਜਾਨਸਨ ਦੇ ਬੁਲਾਰੇ ਦਾ ਕਹਿਣਾ ਹੈ- ਪਿਛਲੇ ਕੁੱਝ ਹਫਤਿਆਂ ਤੋਂ ਹੋ ਰਹੀ ਗੱਲਬਾਤ ਤੋਂ ਇਹ ਸੱਮਝ ਵਿਚ ਆਇਆ ਕਿ ਕਾਲੇ ਧੱਬਿਆਂ ਨੂੰ ਘੱਟ ਕਰਨ ਵਾਲੇ ਸਾਡੇ ਉਤਪਾਦਾਂ ਦੇ ਨਾਮ ਅਤੇ ਦਾਅਵੀਆਂ ਨੂੰ ਗੋਰਾਪਣ ਅਤੇ ਗੋਰਾ ਰੰਗ ਤੁਹਾਡੀ ਆਪਣੀ ਅਨੋਖੀ ਚਮੜੀ  ਦੇ ਰੰਗ ਤੋਂ ਬਿਹਤਰ ਹੈ, ਦੇ ਰੂਪ ਵਿਚ ਸੱਮਝਿਆ ਗਿਆ। ਇਹ ਸਾਡਾ ਉਦੇਸ਼ ਕਦੇ ਨਹੀਂ ਸੀ- ਤੰਦਰੁਸਤ ਚਮੜੀ ਹੀ ਸੁੰਦਰ ਚਮੜੀ ਹੁੰਦੀ ਹੈ।


author

cherry

Content Editor

Related News