ਲਾਕਡਾਊਨ ਦਰਮਿਆਨ ਡਾਊਨਿੰਗ ਸਟ੍ਰੀਟ ਦੇ ਪ੍ਰੋਗਰਾਮ ਕਾਰਨ PM ਜਾਨਸਨ ਘਿਰੇ ਵਿਵਾਦਾਂ ''ਚ
Sunday, Dec 12, 2021 - 11:56 PM (IST)
ਲੰਡਨ-ਕੋਵਿਡ-19 ਕਾਰਨ ਲਾਗੂ ਲਾਕਡਾਊਨ ਦੌਰਾਨ ਸਮਾਜਿਕ ਮੇਲ-ਜੋਲ 'ਤੇ ਲੱਗੀ ਰੋਕ ਦਰਮਿਆਨ ਪਿਛਲੇ ਸਾਲ ਦਸੰਬਰ 'ਚ ਡਾਊਨਿੰਗ ਸਟ੍ਰੀਟ 'ਚ ਆਯੋਜਿਤ ਇਕ ਕਥਿਤ ਸਮਾਰੋਹ ਦੀ ਤਸਵੀਰ ਐਤਵਾਰ ਨੂੰ ਸਾਹਮਣੇ ਆਉਣ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਿਵਾਦਾਂ 'ਚ ਘਿਰ ਗਏ ਹਨ। 'ਦਿ ਸੰਡੇ ਮਿਰਰ' ਨੇ 'ਕ੍ਰਿਸਮਮ ਕਵਿਜ਼' ਦੀ ਤਸਵੀਰ ਪ੍ਰਕਾਸ਼ਿਤ ਕੀਤੀ ਅਤੇ ਦੱਸਿਆ ਕਿ ਇਹ ਸਮਾਰੋਹ 15 ਦਸੰਬਰ 2020 ਨੂੰ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੁਜਰਾਤ 'ਚ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
ਡਾਊਨਿੰਗ ਸਟ੍ਰੀਟ ਨੇ ਸਵੀਕਾਰ ਕੀਤਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਗਲੋਬਲ ਮਹਾਮਾਰੀ ਦੌਰਾਨ ਕਰਮਚਾਰੀਆਂ ਦਾ ਧੰਨਵਾਦ ਕਰਨ ਲਈ 'ਡਿਜੀਟਲ ਮਾਧਿਅਮ ਰਾਹੀਂ ਕੁਝ ਸਮੇਂ ਲਈ ਇਸ 'ਚ ਹਿੱਸਾ ਲਿਆ' ਸੀ ਪਰ ਵਿਰੋਧੀ ਧਿਰ 'ਲੇਬਰ ਪਾਰਟੀ' ਦਾ ਕਹਿਣਾ ਹੈ ਕਿ ਇਹ ਉਸ ਸਮੇਂ ਲਾਗੂ ਰਹੇ ਨਿਯਮਾਂ ਦੀ ਉਲੰਘਣਾ ਹੈ। ਬ੍ਰਿਟੇਨ ਦੇ ਸਿੱਖਿਆ ਮੰਤਰੀ ਨਾਦਿਮ ਜਵਾਹੀ ਨੇ ਪ੍ਰਧਾਨ ਮੰਤਰੀ ਦੇ ਬਚਾਅ 'ਚ ਕਿਹਾ ਕਿ ਤੁਹਾਨੂੰ ਇਸ ਤਸਵੀਰ 'ਚ ਕੀ ਦਿਖਿਆ? ਸਾਨੂੰ ਰਾਤ 'ਚ ਆਯੋਜਿਤ ਇਕ ਡਿਜੀਟਲ ਕਵਿਜ਼ ਪ੍ਰੋਗਰਾਮ 'ਚ 10 ਤੋਂ 15 ਮਿੰਟ ਲਈ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਦਿਖਾਈ ਦਿੱਤੇ ਤਾਂ ਕਿ ਉਹ ਆਪਣੇ ਉਨ੍ਹਾਂ ਕਰਮਚਾਰੀਆਂ ਨੂੰ ਧੰਨਵਾਦ ਦੇ ਸਕਣੇ, ਜਿਨ੍ਹਾਂ ਕੋਲ ਹਰ ਦਿਨ ਕੰਮ 'ਤੇ ਆਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ।
ਇਹ ਵੀ ਪੜ੍ਹੋ :ਨੇਪਾਲੀ ਕਾਂਗਰਸ ਸੋਮਵਾਰ ਨੂੰ ਨਵੇਂ ਪਾਰਟੀ ਪ੍ਰਧਾਨ ਦੀ ਕਰੇਗੀ ਚੋਣ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਨੇੜਤਾ ਨਾਲ ਕੰਮ ਕਰਨ ਵਾਲੇ ਦੋ ਹੋਰ ਲੋਕ ਉਨ੍ਹਾਂ ਦੇ ਦਫ਼ਤਰ 'ਚ ਬੈਠੇ ਹਨ। ਮੇਜ਼ 'ਤੇ ਕੋਈ ਸ਼ਰਾਬ ਨਹੀਂ ਹੈ। ਉਹ ਜ਼ੂਮ 'ਤੇ ਕਾਲ ਕਰ ਰਹੇ ਹਨ। ਉਹ ਲਾਕਡਾਊਨ ਨਿਯਮਾਂ ਦਾ ਪਾਲਣ ਕਰਦੇ ਹੋਏ ਡਿਜੀਟਲ ਕਾਲ ਕਰ ਰਹੇ ਹਨ। ਦੇਸ਼ ਭਰ 'ਚ ਕਈ ਲੋਕਾਂ ਨੇ ਜ਼ੂਮ 'ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ। ਇਹ ਤਸਵੀਰ ਉਸ ਸਮੇਂ ਦੀ ਹੈ ਜਦ ਇੰਗਲੈਂਡ 'ਚ 'ਟੀਅਰ ਦੋ' ਦੇ ਦੀਆਂ ਪਾਬੰਦੀਆਂ ਲਾਗੂ ਸਨ ਅਤੇ ਲੋਕਾਂ ਨੂੰ ਘਰ 'ਚ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੀ ਹਿਦਾਇਤ ਸੀ।
ਇਹ ਵੀ ਪੜ੍ਹੋ : ਨੇਤਨਯਾਹੂ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਹਟਾਏਗਾ ਇਜ਼ਰਾਈਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।