ਰੂਸ-ਯੂਕ੍ਰੇਨ ਹਮਲਾ : ਜਾਨਸਨ ਨੇ ਨਿਰਣਾਇਕ ਜਵਾਬ ਦੇਣ ਦੀ ਕਹੀ ਗੱਲ, ਨੀਦਰਲੈਂਡ ਨੇ ਵੀ ਕੀਤੀ ਨਿਖੇਧੀ
Thursday, Feb 24, 2022 - 02:12 PM (IST)
ਲੰਡਨ (ਵਾਰਤਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਫੋਨ 'ਤੇ ਗੱਲਬਾਤ ਤੋਂ ਬਾਅਦ ਕਿਹਾ ਕਿ ਪੱਛਮੀ ਦੇਸ਼ ਰੂਸ ਦੀ ਕਾਰਵਾਈ ਦਾ ਫੈਸਲਾਕੁੰਨ ਜਵਾਬ ਦੇਣਗੇ। ਜਾਨਸਨ ਨੇ ਟਵੀਟ ਕੀਤਾ,“ਮੈਂ ਯੂਕ੍ਰੇਨ ਵਿੱਚ ਵਾਪਰ ਰਹੀਆਂ ਭਿਆਨਕ ਘਟਨਾਵਾਂ ਤੋਂ ਦੁਖੀ ਹਾਂ। ਮੈਂ ਅਗਲੇਰੀ ਕਾਰਵਾਈ ਬਾਰੇ ਚਰਚਾ ਕਰਨ ਲਈ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਗੱਲ ਕੀਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ 'ਤੇ ਬਿਨਾਂ ਭੜਕਾਹਟ ਦੇ ਇਹ ਹਮਲਾ ਕਰਕੇ ਖੂਨ-ਖਰਾਬੇ ਅਤੇ ਤਬਾਹੀ ਦਾ ਰਾਹ ਚੁਣਿਆ ਹੈ। ਬ੍ਰਿਟੇਨ ਅਤੇ ਸਾਡੇ ਸਹਿਯੋਗੀ ਨਿਰਣਾਇਕ ਜਵਾਬ ਦੇਣਗੇ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਜੰਗ ਦਾ ਆਗਾਜ਼, ਪੂਰੇ ਘਟਨਾਕ੍ਰਮ ਦੀ ਜਾਣੋ Live Updates
ਨੀਦਰਲੈਂਡ ਨੇ ਯੂਕ੍ਰੇਨ ਵਿੱਚ ਰੂਸੀ ਕਾਰਵਾਈ ਦੀ ਕੀਤੀ ਨਿੰਦਾ
ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਵੀਰਵਾਰ ਨੂੰ ਕਿਹਾ ਕਿ ਉਹ ਯੂਕ੍ਰੇਨ ਵਿਚ ਰੂਸੀ ਫ਼ੌਜੀ ਮੁਹਿੰਮ ਦੀ ਨਿੰਦਾ ਕਰਦੇ ਹਨ ਅਤੇ ਇਸ ਮਾਮਲੇ ਵਿਚ ਨੀਦਰਲੈਂਡ ਨਾਟੋ ਅਤੇ ਯੂਰਪੀ ਸਹਿਯੋਗੀਆਂ ਦੇ ਨਾਲ ਹਨ। ਲੁਹਾਨਸਕ ਅਤੇ ਡੋਨੇਟਸਕ ਦੀ ਆਜ਼ਾਦੀ ਨੂੰ ਮਾਨਤਾ ਦੇਣ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਸਵੇਰੇ ਯੂਕ੍ਰੇਨ ਵਿੱਚ ਫ਼ੌਜੀ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ। ਦੋਹਾਂ ਸੂਬਿਆਂ ਦੀ ਆਜ਼ਾਦੀ ਤੋਂ ਬਾਅਦ ਯੂਕ੍ਰੇਨ ਦੀਆਂ ਫ਼ੌਜਾਂ ਪਿਛਲੇ ਹਫ਼ਤੇ ਤੋਂ ਇਸ ਖੇਤਰ 'ਤੇ ਭਾਰੀ ਬੰਬਾਰੀ ਕਰ ਰਹੀਆਂ ਹਨ। ਯੂਕ੍ਰੇਨ 'ਤੇ ਹਮਲੇ ਦਰਮਿਆਨ ਪੱਛਮੀ ਦੇਸ਼ਾਂ ਨੇ ਰੂਸ ਦੇ ਇਸ ਕਦਮ 'ਤੇ ਨਾਰਾਜ਼ਗੀ ਜਤਾਈ ਹੈ। ਰੂਸ ਦਾ ਹਾਲੇ ਵੀ ਇਹੀ ਕਹਿਣਾ ਹੈ ਕਿ ਉਸ ਦੀ ਯੂਕ੍ਰੇਨ 'ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਤੇ ਰੂਸ ਦਾ ਹਮਲਾ, ਬਾਈਡੇਨ ਅਤੇ ਟਰੂਡੋ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ