ਸੰਗੀਤ ਨਾਲ ਜੁੜੀ ਲਗਨ ਨੇ ਜੌਨ ਮੈਕਫੈਡਨ ਨੂੰ ਦਿਵਾਇਆ ਅੰਤਰਰਾਸ਼ਟਰੀ ਸਨਮਾਨ
Saturday, Apr 11, 2026 - 08:25 PM (IST)
ਵੈਨਕੂਵਰ, (ਮਲਕੀਤ ਸਿੰਘ)–ਕੈਨੇਡਾ ਦੇ ਪੈਟਰੋਲੀਆ ਸ਼ਹਿਰ ਨਾਲ ਸੰਬੰਧਿਤ ਜੌਨ ਮੈਕਫੈਡਨ ਦੀ ਸੰਗੀਤ ਪ੍ਰਤੀ ਲੰਬੇ ਸਮੇਂ ਦੀ ਲਗਨ ਨੇ ਉਸਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੱਡਾ ਮਾਣ ਦਿਵਾਇਆ ਹੈ। ਉਸਨੂੰ ਇੰਟਰਨੈਸ਼ਨਲ ਬਿਊਗਲਰਜ਼ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਸੰਗੀਤ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਮੰਨੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 70 ਸਾਲਾ ਜੌਨ ਮੈਕਫੈਡਨ ਨਾਂ ਦੇ ਇਸ ਉਦਮੀ ਵਿਅਕਤੀ ਨੇ ਸਿਰਫ਼ 7 ਸਾਲ ਦੀ ਉਮਰ ਵਿੱਚ ਸਟ੍ਰੈਟਫੋਰਡ ਦੇ ਲੜਕਿਆਂ ਦੇ ਮਾਰਚਿੰਗ ਬੈਂਡ ਨਾਲ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਸ਼ੁਰੂਆਤ ਤੋਂ ਬਾਅਦ ਉਹ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਸੰਗੀਤ ਨਾਲ ਉਸਦਾ ਨਾਤਾ ਲਗਾਤਾਰ ਮਜ਼ਬੂਤ ਹੁੰਦਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਜੌਨ ਮੈਕਫੈਡਨ ਨੂੰ ਅੱਜ ਵੀ ਉਹ ਦਿਨ ਬਹੁਤ ਚੰਗੀ ਤਰ੍ਹਾਂ ਯਾਦ ਹੈ, ਜਦੋਂ ਉਹ ਡਰਮ ਅਤੇ ਬਿਊਗਲ ਦੀ ਧੁਨ ਨਾਲ ਪ੍ਰਭਾਵਿਤ ਹੋਇਆ ਸੀ। ਇਸੇ ਪਲ ਨੇ ਉਸਦੀ ਜ਼ਿੰਦਗੀ ਦਾ ਰੁਖ ਤੈਅ ਕਰ ਦਿੱਤਾ ਅਤੇ ਉਹ ਪੂਰੀ ਤਰ੍ਹਾਂ ਸੰਗੀਤ ਨੂੰ ਸਮਰਪਿਤ ਹੋ ਗਿਆ। ਸੰਗੀਤ ਪ੍ਰਤੀ ਉਸਦੀ ਨਿਸ਼ਠਾ ਅਤੇ ਦਹਾਕਿਆਂ ਦੀ ਮਿਹਨਤ ਦੇ ਨਤੀਜੇ ਵਜੋਂ ਹੁਣ ਉਸਨੂੰ ਅੰਤਰਰਾਸ਼ਟਰੀ ਮੰਚ ’ਤੇ ਇਹ ਮਾਣ ਮਿਲਿਆ ਹੈ, ਜੋ ਨਾ ਸਿਰਫ਼ ਉਸਦੇ ਲਈ, ਬਲਕਿ ਉਸਦੇ ਸ਼ਹਿਰ ਅਤੇ ਦੇਸ਼ ਲਈ ਵੀ ਮਾਣ ਵਾਲੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
