ਵਿਸ਼ਵ ਪੁਰਸ਼ ਹਾਕੀ ਚੈਂਪੀਅਨਸ਼ਿਪ: ਕੈਨੇਡਾ ਦੀ ਸਲੋਵਾਕੀਆ ''ਤੇ 5-1 ਨਾਲ ਸ਼ਾਨਦਾਰ ਜਿੱਤ

Tuesday, May 26, 2026 - 07:40 AM (IST)

ਵਿਸ਼ਵ ਪੁਰਸ਼ ਹਾਕੀ ਚੈਂਪੀਅਨਸ਼ਿਪ: ਕੈਨੇਡਾ ਦੀ ਸਲੋਵਾਕੀਆ ''ਤੇ 5-1 ਨਾਲ ਸ਼ਾਨਦਾਰ ਜਿੱਤ

ਵੈਨਕੂਵਰ (ਮਲਕੀਤ ਸਿੰਘ) : ਵਿਸ਼ਵ ਪੁਰਸ਼ ਹਾਕੀ ਚੈਂਪੀਅਨਸ਼ਿਪ ਵਿੱਚ ਕੈਨੇਡਾ ਨੇ ਸਲੋਵਾਕੀਆ ਨੂੰ 5-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮੁਕਾਬਲੇ ਦੇ ਤੀਜੇ ਪੀਰੀਅਡ ਵਿੱਚ ਕੈਨੇਡਾ ਨੇ 4 ਗੋਲ ਕਰਕੇ ਮੈਚ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰ ਲਿਆ। ਪਹਿਲੇ ਦੋ ਪੀਰੀਅਡਾਂ ਦੌਰਾਨ ਮੁਕਾਬਲਾ ਟੱਕਰ ਦਾ ਰਿਹਾ, ਪਰ ਤੀਜੇ ਪੀਰੀਅਡ ਵਿੱਚ ਕੈਨੇਡਾ ਦੇ ਖਿਡਾਰੀਆਂ ਨੇ ਤੇਜ਼ ਹਮਲਾਵਰ ਖੇਡ ਦਿਖਾਉਂਦਿਆਂ ਲਗਾਤਾਰ 4 ਗੋਲ ਕਰ ਦਿੱਤੇ। ਇਸ ਤੋਂ ਬਾਅਦ ਸਲੋਵਾਕੀਆ ਦੀ ਟੀਮ ਵਾਪਸੀ ਨਹੀਂ ਕਰ ਸਕੀ।

ਇਹ ਵੀ ਪੜ੍ਹੋ : ਈਰਾਨ ਨਾਲ ਸ਼ਾਂਤੀ ਸਮਝੌਤੇ ਲਈ ਟਰੰਪ ਨੇ ਖੇਡਿਆ 'ਅਬਰਾਹਮ ਅਕਾਰਡ' ਦਾ ਦਾਅ

ਕੈਨੇਡਾ ਵੱਲੋਂ ਮੈਕਲਿਨ ਸੈਲੀਬ੍ਰਿਨੀ ਨੇ ਤੀਜੇ ਪੀਰੀਅਡ ਵਿੱਚ ਗੋਲ ਕਰਕੇ ਟੀਮ ਦੀ ਵੱਡੀ ਜਿੱਤ ‘ਤੇ ਮੋਹਰ ਲਗਾਈ। ਜੌਨ ਟਾਵਾਰੇਸ ਅਤੇ ਹੋਰ ਖਿਡਾਰੀਆਂ ਨੇ ਵੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਇਸ ਜਿੱਤ ਨਾਲ ਕੈਨੇਡਾ ਨੇ ਟੂਰਨਾਮੈਂਟ ਵਿੱਚ ਆਪਣੀ ਮਜ਼ਬੂਤ ਦਾਅਵੇਦਾਰੀ ਹੋਰ ਪੱਕੀ ਕਰ ਲਈ ਹੈ। ਕੈਨੇਡੀਅਨ ਹਾਕੀ ਪ੍ਰੇਮੀਆਂ ਵਿੱਚ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਵੇਖਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News