ਹਰਿਆਣਾ ਦੇ ਪਰਿਕਸ਼ਿਤ ਮੋਰ ਨੂੰ ਮਿਲਿਆ ‘ਰਾਈਜ਼ਿੰਗ ਸਟਾਰ ਐਵਾਰਡ’

Thursday, May 14, 2026 - 10:12 PM (IST)

ਹਰਿਆਣਾ ਦੇ ਪਰਿਕਸ਼ਿਤ ਮੋਰ ਨੂੰ ਮਿਲਿਆ ‘ਰਾਈਜ਼ਿੰਗ ਸਟਾਰ ਐਵਾਰਡ’

ਵੈਨਕੂਵਰ, (ਮਲਕੀਤ ਸਿੰਘ)– ਹਰਿਆਣਾ ਦੇ ਯਮੁਨਾਨਗਰ ਨਾਲ ਸੰਬੰਧਿਤ ਪਰਿਕਸ਼ਿਤ ਮੋਰ ਨੇ ਕੈਨੇਡਾ ਵਿੱਚ ਵੱਡੀ ਉਪਲਬਧੀ ਹਾਸਲ ਕਰਦਿਆਂ ‘ਰਾਈਜ਼ਿੰਗ ਸਟਾਰ ਐਵਾਰਡ 2026’ ਆਪਣੇ ਨਾਮ ਕੀਤਾ ਹੈ। 

ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਯਮੁਨਾਨਗਰ ਨਾਲ ਸੰਬੰਧਿਤ ਪਰਿਕਸ਼ਿਤ ਮੋਰ ਇਸ ਸਮੇਂ ਕੈਨੇਡਾ ਦੀ ਯਾਰਕ ਯੂਨੀਵਰਸਿਟੀ ਵਿੱਚ ਮੈਨੇਜਰ, ਗਲੋਬਲ ਐਂਗੇਜਮੈਂਟ ਦੇ ਅਹੁਦੇ ‘ਤੇ ਸੇਵਾ ਨਿਭਾ ਰਹੇ ਹਨ। ਵੈਨਕੂਵਰ ਵਿੱਚ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਦੌਰਾਨ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਐਵਾਰਡ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕੀਤੇ ਗਏ ਸ਼ਾਨਦਾਰ ਕੰਮ, ਉੱਚ ਪੱਧਰੀ ਯੋਗਤਾ ਅਤੇ ਭਾਈਚਾਰੇ ਲਈ ਦਿੱਤੇ ਯੋਗਦਾਨ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਪਰਿਕਸ਼ਿਤ ਮੋਰ ਦੀ ਇਸ ਉਪਲਬਧੀ ਨੂੰ ਹਰਿਆਣਾ ਅਤੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਮੰਨਿਆ ਜਾ ਰਿਹਾ ਹੈ।


author

Rakesh

Content Editor

Related News