ਜੋਅ ਬਿਡੇਨ ਦਾ ਸਾਥ ਦੇਣ ਲਈ ਖਾਸ ਪ੍ਰੋਗਰਾਮ ''ਚ ਸ਼ਾਮਲ ਹੋਣਗੇ ਸਾਬਕਾ ਰਾਸ਼ਟਰਪਤੀ ਓਬਾਮਾ

Tuesday, Jun 16, 2020 - 03:10 PM (IST)

ਜੋਅ ਬਿਡੇਨ ਦਾ ਸਾਥ ਦੇਣ ਲਈ ਖਾਸ ਪ੍ਰੋਗਰਾਮ ''ਚ ਸ਼ਾਮਲ ਹੋਣਗੇ ਸਾਬਕਾ ਰਾਸ਼ਟਰਪਤੀ ਓਬਾਮਾ

ਵਾਸ਼ਿੰਗਟਨ- ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਘੋਸ਼ਣਾ ਕੀਤੀ ਹੈ ਕਿ ਅਗਲੇ ਹਫਤੇ ਫੰਡ ਇਕੱਠਾ ਕਰਨ ਤੋਂ ਪਹਿਲਾਂ ਡਿਜੀਟਲ ਪ੍ਰੋਗਰਾਮ ਵਿਚ ਉਨ੍ਹਾਂ ਨਾਲ ਉਨ੍ਹਾਂ ਦੇ ਦੋਸਤ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸ਼ਾਮਲ ਹੋਣਗੇ। 
ਬਿਡੇਨ ਨੇ ਕਿਹਾ ਕਿ ਫੰਡ ਇਕੱਠਾ ਕਰਨ ਵਾਲੇ ਪ੍ਰੋਗਰਾਮ ਵਿਚ ਓਬਾਮਾ ਅਤੇ ਉਨ੍ਹਾਂ ਦੇ ਸਾਬਕਾ ਉਪ ਰਾਸ਼ਟਰਪਤੀ ਦਾ ਮੰਗਲਵਾਰ ਤੋਂ ਇਕ ਹਫਤੇ ਬਾਅਦ ਫਿਰ ਮਿਲਣਾ ਹੋਵੇਗਾ। ਇਕ ਟਵੀਟ ਵਿਚ ਬਿਡੇਨ ਨੇ ਘੋਸ਼ਣਾ ਕੀਤੀ ਕਿ ਓਬਾਮਾ ਅਗਲੇ ਹਫਤੇ ਉਨ੍ਹਾਂ ਨਾਲ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। 
ਬਿਡੇਨ ਨੇ ਸੋਮਵਾਰ ਨੂੰ ਕਿਹਾ, "ਦੋਸਤੋ ਮੇਰੇ ਕੋਲ ਤੁਹਾਨੂੰ ਦੇਣ ਲਈ ਵੱਡੀ ਖਬਰ ਹੈ। ਅਗਲੇ ਹਫਤੇ ਮੈਂ ਆਪਣੇ ਦੋਸਤ ਤੇ ਸਾਬਕਾ ਬੌਸ, ਰਾਸ਼ਟਰਪਤੀ ਬਰਾਕ ਓਬਾਮਾ ਨਾਲ ਚੰਦਾ ਇਕੱਠਾ ਕਰਨ ਲਈ ਡਿਜੀਟਲ ਪ੍ਰੋਗਰਾਮ ਵਿਚ ਨਜ਼ਰ ਆਵਾਂਗਾ। ਉੱਥੇ ਤੁਹਾਡੀ ਮੌਜੂਦਗੀ ਨਾਲ ਸਾਨੂੰ ਖੁਸ਼ੀ ਹੋਵੇਗੀ।"

ਇਸ ਟਵੀਟ ਤੋਂ ਪਹਿਲਾਂ ਬਿਡੇਨ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਆਪਣੀ ਮੁਹਿੰਮ ਰਾਹੀਂ ਮਈ ਮਹੀਨੇ ਵਿਚ 8.08 ਕਰੋੜ ਡਾਲਰ ਇਕੱਠੇ ਕੀਤੇ ਸਨ। ਪ੍ਰੋਗਰਾਮ ਵਿਚ ਛੋਟੇ-ਛੋਟੇ ਲੱਖਾਂ ਦਾਤਾਵਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਹਿੰਮ ਨੂੰ ਭੇਜੇ ਈ-ਮੇਲ ਵਿਚ ਓਬਾਮਾ ਨੇ ਇਸ ਨੂੰ ਹੁਣ ਤੱਕ ਦੀਆਂ ਸਭ ਤੋਂ ਮਹੱਤਵਪੂਰਣ ਚੋਣਾਂ ਦੱਸਿਆ ਹੈ। 


author

Lalita Mam

Content Editor

Related News