2024 ਦੀ ਸੰਭਾਵੀ ਟੱਕਰ ’ਚ ਬਰਾਬਰੀ ’ਤੇ ਰਹਿਣਗੇ ਜੋਅ ਬਾਈਡਨ ਅਤੇ ਡੋਨਾਲਡ ਟਰੰਪ: ਸਰਵੇ

Friday, Aug 04, 2023 - 06:01 PM (IST)

2024 ਦੀ ਸੰਭਾਵੀ ਟੱਕਰ ’ਚ ਬਰਾਬਰੀ ’ਤੇ ਰਹਿਣਗੇ ਜੋਅ ਬਾਈਡਨ ਅਤੇ ਡੋਨਾਲਡ ਟਰੰਪ: ਸਰਵੇ

ਨਿਊਯਾਰਕ (ਟਾ.)-ਇਕ ਸਰਵੇਖਣ ਅਨੁਸਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਇਕ ਸਾਲ ਪਹਿਲਾਂ ਦੇ ਮੁਕਾਬਲੇ 2024 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਦੀ ਪ੍ਰਵਾਨਗੀ ਰੇਟਿੰਗ ਉੱਪਰ ਵੱਲ ਵਧ ਰਹੀ ਹੈ। ਅਜਿਹਾ ਲੱਗਦਾ ਹੈ ਕਿ ਬਾਈਡਨ ਉਸ ਰਾਜਨੀਤਕ ਖ਼ਤਰੇ ’ਚੋਂ ਨਿਕਲ ਆਏ ਹਨ, ਜਿਸ ਦਾ ਪਰਛਾਵਾਂ ਪਿਛਲੇ ਸਾਲ ਉਨ੍ਹਾਂ ’ਤੇ ਸੀ, ਜਦੋਂ ਉਨ੍ਹਾਂ ਦੀ ਪਾਰਟੀ ਦੇ ਲਗਭਗ ਦੋ-ਤਿਹਾਈ ਲੋਕ ਰਾਸ਼ਟਰਪਤੀ ਅਹੁਦੇ ਲਈ ਇਕ ਵੱਖਰਾ ਉਮੀਦਵਾਰ ਚਾਹੁੰਦੇ ਸਨ। ਹੁਣ ਡੈਮੋਕ੍ਰੇਟਸ ਨੇ ਮੋਟੇ ਤੌਰ ’ਤੇ ਉਨ੍ਹਾਂ ਨੂੰ ਆਪਣੇ ਝੰਡਾ ਬਰਦਾਰ ਦੇ ਰੂਪ ’ਚ ਸਵੀਕਾਰ ਕਰ ਲਿਆ ਹੈ।

ਡੈਮੋਕ੍ਰੇਟਸ ਲਈ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਸਰਵੇਖਣ ’ਚ ਬਾਈਡਨ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜ਼ਬਰਦਸਤ ਟੱਕਰ ’ਚ ਪਾਇਆ ਗਿਆ ਹੈ, ਜਿਨ੍ਹਾਂ ਨੇ ਸੰਭਾਵੀ ਰਿਪਬਲੀਕਨ ਪ੍ਰਾਇਮਰੀ ਵੋਟਰਾਂ ’ਚ ਇਕ ਮਜ਼ਬੂਤ ਵਾਧਾ ਹਾਸਲ ਕੀਤਾ ਭਾਵੇਂ ਉਹ 2 ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹੋਣ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਸਰਵੇਖਣ ਅਨੁਸਾਰ 2024 ’ਚ ਇਕ ਕਾਲਪਨਿਕ ਵੋਟਿੰਗ ’ਚ ਬਾਈਡਨ ਅਤੇ ਟਰੰਪ 43 ਫ਼ੀਸਦੀ ’ਤੇ ਬਰਾਬਰ ’ਤੇ ਰਹੇ। ਟਰੰਪ ਪ੍ਰਤੀ ਵੋਟਰਾਂ ਦੇ ਡਰ ਅਤੇ ਨਾਪਸੰਦੀ ਦੀਆਂ ਭਾਵਨਾਵਾਂ ਤੋਂ ਬਾਈਡਨ ਉਤਸ਼ਾਹਤ ਹਨ। ਚੋਣਾਂ ਤੋਂ ਇਕ ਸਾਲ ਪਹਿਲਾਂ ਸਰਵੇਖਣ ’ਚ ਸ਼ਾਮਲ ਲੋਕਾਂ ’ਚੋਂ 16 ਫ਼ੀਸਦੀ ਨੇ ਬਾਈਡਨ ਅਤੇ ਟਰੰਪ ਦੋਵਾਂ ਪ੍ਰਤੀ ਵਿਰੋਧ ਵਿਚਾਰ ਰੱਖੇ ਸਨ, ਇਕ ਅਜਿਹਾ ਸਮਾਂ ਜਿਸ ’ਚ ਬਾਈਡਨ ਨੂੰ ਮਾਮੂਲੀ ਵਾਧਾ ਹਾਸਲ ਸੀ।

ਇਹ ਵੀ ਪੜ੍ਹੋ- ਜਲੰਧਰ: ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News