ਅਮਰੀਕੀ ਸਾਂਸਦਾਂ ਨੇ ਕੋਵਿਡ-19 ਦੀ ਲੜਾਈ ''ਚ ਭਾਰਤ ਦੀ ਮਦਦ ਲਈ ਬਾਈਡੇਨ ਦੀ ਕੀਤੀ ਤਾਰੀਫ਼
Wednesday, Apr 28, 2021 - 07:01 PM (IST)
ਵਾਸ਼ਿੰਗਟਨ (ਭਾਸ਼ਾ): ਸੰਕਟ ਦੇ ਸਮੇਂ ਭਾਰਤ ਦਾ ਸਾਥ ਦਿੰਦੇ ਹੋਏ ਅਮਰੀਕੀ ਸਾਂਸਦਾਂ ਨੇ ਕੋਵਿਡ-19 ਨਾਲ ਜੂਝ ਰਹੇ ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਮਦਦ ਕਰਨ ਲਈ ਰਾਸ਼ਟਰਪਤੀ ਜੋਅ ਬਾਈਡੇਨ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਉਹਨਾਂ ਨੂੰ ਹੋਰ ਜ਼ਿਆਦਾ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। ਸਾਂਸਦ ਅਤੇ ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਸੀਨੀਅਰ ਮੈਂਬਰ ਬ੍ਰੈਡ ਸ਼ਰਮਨ ਨੇ ਮੰਗਲਵਾਰ ਨੂੰ ਕਿਹਾ,''ਅਮਰੀਕਾ ਦਾ ਸਾਡੇ ਸਹਿਯੋਗੀ ਭਾਰਤ ਦੀ ਮਦਦ ਕਰਨ ਦਾ ਨੈਤਿਕ ਫਰਜ਼ ਹੈ ਜੋ ਕੋਵਿਡ-19 ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸਾਨੂੰ ਇਹ ਯਕੀਨੀ ਕਰਨ ਲਈ ਹਰ ਲੋੜੀਂਦਾ ਕਦਮ ਚੁੱਕਣਾ ਚਾਹੀਦਾ ਹੈਕਿ ਭਾਰਤੀ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਮਿਲੇ, ਜਿਹੜੀ ਉਹਨਾਂ ਨੂੰ ਇਸ ਸੰਕਟ ਦੌਰਾਨ ਚਾਹੀਦੀ ਹੈ।''
ਕਾਂਗਰਸ ਮੈਂਬਰ ਕੈਰੋਲਿਨ ਬੌਡ੍ਰਿਯਾਕਸ ਨੇ ਕਿਹਾ,''ਮੇਰੀ ਹਮਦਰਦੀ ਭਾਰਤ ਅਤੇ ਗੁਆਂਢੀ ਦੇਸ਼ਾਂ ਦੇ ਲੋਕਾਂ ਦੇ ਨਾਲ ਹੈ ਕਿਉਂਕਿ ਇਹ ਕੋਵਿਡ-19 ਤੋਂ ਮੁਸ਼ਕਲ ਲੜਾਈ ਲੜ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਵ੍ਹਾਈਟ ਹਾਊਸ ਇਹ ਜੀਵਨ ਰੱਖਿਅਕ ਟੀਕੇ ਉਪਲਬਧ ਕਰਾ ਰਿਹਾ ਹੈ ਪਰ ਸਾਨੂੰ ਆਉਣ ਵਾਲੇ ਦਿਨਾਂ ਵਿਚ ਮਜ਼ਬੂਤ, ਤਾਲਮੇਲ ਗਲੋਬਲ ਪ੍ਰਤੀਕਿਰਿਆ ਦੀ ਲੋੜ ਪਵੇਗੀ।'' ਕਾਂਗਰਸ ਸਾਂਸਦ ਮਾਇਕਲ ਵਾਲਟਜ਼ ਪ੍ਰੇਸ ਨੇ ਕਿਹਾ ਕਿ ਚੀਨ ਨਾਲ ਅਮਰੀਕਾ ਦੇ ਗਲੋਬਲ ਮੁਕਾਬਲੇ ਵਿਚ ਭਾਰਤ ਅਹਿਮ ਸਹਿਯੋਗੀ ਹੈ। ਉਹਨਾਂ ਨੇ ਕਿਹਾ,''ਉਸ ਦੀ ਤਾਕਤ ਏਸ਼ੀਆ ਅਤੇ ਅਮਰੀਕਾ ਵਿਚ ਸਥਿਰਤਾ ਲਈ ਮਹੱਤਵਪੂਰਨ ਹੈ। ਸਾਨੂੰ ਕੋਵਿਡ-19 ਦੇ ਨਵੇਂ ਮਾਮਲਿਆਂ ਨਾਲ ਨਜਿੱਠਣ ਲਈ ਉਹਨਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।''
ਇਕ ਹੋਰ ਸਾਂਸਦ ਬਿਲ ਫੋਸਟਰ ਨੇ ਕਿਹਾ ਕਿ ਕਿਉਂਕਿ ਅਮਰੀਕਾ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਲਗਾਤਾਰ ਤਰੱਕੀ ਕਰ ਰਿਹਾ ਹੈ ਤਾਂ ਭਾਰਤ ਵਿਚ ਗੰਭੀਰ ਸਥਿਤੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਈ ਹੋਰ ਅਮਰੀਕੀ ਸਾਂਸਦ ਵੀ ਭਾਰਤ ਦੇ ਸਮਰਥਨ ਵਿਚ ਆਏ ਹਨ। ਸੈਨੇਟਰ ਰੌਬਰਟ ਮੇਨੇਂਦੇਜ ਨੇ ਕਿਹਾ,''ਬਰਾਬਰ ਢੰਗ ਨਾਲ ਟੀਕਿਆਂ ਦੀ ਸਪਲਾਈ ਕਰਨ ਨਾਲ ਨਾ ਸਿਰਫ ਆਰਥਿਕ ਅਤੇ ਸਿਹਤ ਸੁਰੱਖਿਆ ਮਿਲੇਗੀ ਸਗੋਂ ਇਹ ਨੈਤਿਕ ਲੋੜ ਹੈ। ਨਵੀਨਤਾ ਦਾ ਗੜ੍ਹ ਅਤੇ ਵਾਂਝੇ ਵਰਗ ਦੇ ਲੋਕਾਂ ਦਾ ਚੈਂਪੀਅਨ ਹੋਣ ਦੇ ਨਾਤੇ ਅਮਰੀਕਾ ਨੂੰ ਦੇਸ਼ ਅਤੇ ਵਿਦੇਸ਼ ਵਿਚ ਹਰ ਕਿਸੇ ਨੂੰ ਟੀਕਾ ਲਗਾਉਣ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨੀ ਚਾਹੀਦੀ ਹੈ।'' ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਅਮਰੀਕਾ, ਭਾਰਤ ਅਤੇ ਹੋਰ ਦੇਸ਼ਾਂ ਨੂੰ ਐਸਟ੍ਰਾਜ਼ੈਨੇਕਾ ਦੀ ਸਪਲਾਈ ਕਰੇਗਾ।
ਨੋਟ- ਅਮਰੀਕੀ ਸਾਂਸਦਾਂ ਨੇ ਭਾਰਤ ਦੀ ਮਦਦ ਲਈ ਬਾਈਡੇਨ ਦੀ ਕੀਤੀ ਤਾਰੀਫ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।