ਜਾਰਜ ਫਲੋਇਡ ਦੇ ਪਰਿਵਾਰ ਨਾਲ ਬਾਈਡੇਨ ਵ੍ਹਾਈਟ ਹਾਊਸ ''ਚ ਕਰਨਗੇ ਮੁਲਾਕਾਤ

Monday, May 24, 2021 - 10:37 AM (IST)

ਜਾਰਜ ਫਲੋਇਡ ਦੇ ਪਰਿਵਾਰ ਨਾਲ ਬਾਈਡੇਨ ਵ੍ਹਾਈਟ ਹਾਊਸ ''ਚ ਕਰਨਗੇ ਮੁਲਾਕਾਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਖੇ, ਇੱਕ ਗੋਰੇ ਮੂਲ ਦੇ ਮਿਨੀਆਪੋਲਿਸ ਪੁਲਸ ਅਧਿਕਾਰੀ ਦੇ ਹੱਥੋਂ ਆਪਣੀ ਜਾਨ ਗਵਾਉਣ ਵਾਲੇ ਕਾਲੇ ਮੂਲ ਦੇ ਵਿਅਕਤੀ ਜਾਰਜ ਫਲੋਇਡ ਦੀ ਮੌਤ ਦੀ ਪਹਿਲੀ ਵਰ੍ਹੇਗੰਢ ਮੌਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਫਲੋਇਡ ਦੀ ਮੌਤ ਦੀ ਵਰ੍ਹੇਗੰਢ ਮਨਾਉਣਗੇ ਪਰ ਇਸ ਸੰਬੰਧੀ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ -'ਵੰਦੇ ਭਾਰਤ ਮੁਹਿੰਮ' ਤਹਿਤ ਹੁਣ ਤੱਕ 87,055 ਭਾਰਤੀ ਸਿੰਗਾਪੁਰ ਤੋਂ ਪਰਤੇ 

ਜ਼ਿਕਰਯੋਗ ਹੈ ਕਿ ਮਿਨੀਆਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ ਡੈਰੇਕ ਚੌਵਿਨ ਦੁਆਰਾ ਨੌਂ ਮਿੰਟਾਂ ਤੋਂ ਵੱਧ ਸਮੇਂ ਲਈ ਫਲੋਇਡ ਦੀ ਗਰਦਨ 'ਤੇ ਗੋਡਾ ਰੱਖਣ ਤੋਂ ਬਾਅਦ 25 ਮਈ, 2020 ਨੂੰ ਉਸਦੀ ਮੌਤ ਹੋ ਗਈ ਸੀ। ਫਲੋਇਡ ਦੀ ਮੌਤ ਦੇ ਕਈ ਮਹੀਨਿਆਂ ਬਾਅਦ ਯੂ ਐਸ ਵਿੱਚ ਪਲਿਸ ਅਧਿਕਾਰੀ ਚੌਵਿਨ ਨੂੰ ਕਈ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਬਾਈਡੇਨ ਦੁਆਰਾ ਫਲੋਇਡ ਦੇ ਪਰਿਵਾਰ ਦਾ ਸਵਾਗਤ ਕੀਤਾ ਜਾਵੇਗਾ, ਹਾਲਾਂਕਿ, ਫਲੋਇਡ ਦੇ ਨਾਮ 'ਤੇ ਬਣੇ ਪੁਲਸ ਸੁਧਾਰ ਬਿੱਲ 'ਜਾਰਜ ਫਲੋਇਡ ਜਸਟਿਸ ਇਨ ਪੋਲੀਸਿੰਗ ਐਕਟ' 'ਤੇ ਵਿਚਾਰ ਵਟਾਂਦਰਾ ਕੈਪੀਟਲ ਹਿੱਲ 'ਚ ਰੁਕ ਗਿਆ ਹੈ। ਬਾਈਡੇਨ ਨੇ ਇਸ ਤੋਂ ਪਹਿਲਾਂ ਫਲੋਇਡ ਦੀ ਮੌਤ ਦੀ ਵਰ੍ਹੇਗੰਢ ਨੂੰ ਬਿੱਲ ਦੇ ਪਾਸ ਹੋਣ ਦੀ ਅੰਤਿਮ ਤਾਰੀਖ਼ ਵਜੋਂ ਤੈਅ ਕੀਤਾ ਸੀ।


author

Vandana

Content Editor

Related News