ਜਿਨਪਿੰਗ ਇਸ ਸਾਲ ਕਰਨਗੇ ਦੱਖਣੀ ਕੋਰੀਆ ਦੀ ਯਾਤਰਾ

01/14/2020 9:21:16 PM

ਸਿਓਲ- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਈ ਇਨ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਚੀਨ ਦੇ ਰਾਸ਼ਟਰਪਤੀ ਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਸ਼ੀ ਜਿਨਪਿੰਗ ਇਸ ਸਾਲ ਰਾਜਧਾਨੀ ਸਿਓਲ ਦਾ ਦੌਰਾ ਕਰਨਗੇ। ਦਿਸੰਬਰ ਵਿਚ ਚੀਨ ਦੇ ਚੇਂਗਦੂ ਸ਼ਹਿਰ ਵਿਚ ਤਿੰਨ-ਪੱਖੀ ਸੰਮੇਲਨ ਦੌਰਾਨ ਸ਼੍ਰੀ ਮੂਨ ਨੇ ਉਮੀਦ ਵਿਅਕਤ ਕੀਤੀ ਸੀ ਕਿ ਚੀਨੀ ਨੇਤਾ 2020 ਵਿਚ ਸਿਓਲ ਦੀ ਯਾਤਰਾ ਕਰਨਗੇ।

ਸ਼੍ਰੀ ਮੂਨ ਨੇ ਨਵੇਂ ਸਾਲ ਦੇ ਮੌਕੇ ਬੁਲਾਏ ਗਏ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਸ ਸਾਲ ਅਸੀਂ ਸ਼੍ਰੀ ਜਿਨਪਿੰਗ ਦੀ ਸਿਓਲ ਯਾਤਰਾ ਦੀ ਉਮੀਦ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਜਾਪਾਨ ਦੇ ਨਾਲ ਇਕ ਤਿੰਨ-ਪੱਖੀ ਉੱਚ ਪੱਧਰੀ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਦੱਖਣੀ ਕੋਰੀਆ ਦਾ ਦੌਰਾ ਕਰਨਗੇ। ਮੇਰਾ ਮੰਨਣਾ ਹੈ ਕਿ ਦੋਵਾਂ ਚੀਨੀ ਨੇਤਾਵਾਂ ਦੇ ਦੌਰੇ ਨਾਲ ਚੀਨ ਤੇ ਦੱਖਣੀ ਕੋਰੀਆ ਦੇ ਵਿਚਾਲੇ ਸਬੰਧਾਂ ਵਿਚ ਹੋਰ ਮਜ਼ਬੂਤੀ ਦੀ ਸੰਭਾਵਨਾ ਬਣ ਜਾਵੇਗੀ। ਹਾਲ ਦੇ ਸਾਲਾਂ ਵਿਚ ਦੱਖਣੀ ਕੋਰੀਆ ਤੇ ਚੀਨ ਨੇ ਕਈ ਮੁੱਦਿਆਂ ਵਿਸ਼ੇਸ਼ ਕਰਕੇ ਪ੍ਰਮਾਣੂ ਹਥਿਆਰਬੰਦੀ ਵਿਚ ਆਪਣਾ ਸਹਿਯੋਗ ਹੋਰ ਵਧਾ ਦਿੱਤਾ ਹੈ। 


Baljit Singh

Content Editor

Related News