ਸਾਰਸ ਮਹਾਮਾਰੀ ਦਾ ਪਰਦਾਫਾਸ਼ ਕਰਨ ਵਾਲੇ ਜਿਆਂਗ ਯਾਨਯੋਂਗ ਦਾ 91 ਸਾਲ ਦਾ ਉਮਰ ''ਚ ਦੇਹਾਂਤ

03/14/2023 6:22:21 PM

ਬੀਜਿੰਗ (ਏਜੰਸੀ): ਚੀਨੀ ਫ਼ੌਜ ਦੇ ਡਾਕਟਰ ਜਿਆਂਗ ਯਾਨਯੋਂਗ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਹਾਂਗਕਾਂਗ ਦੇ ਇੱਕ ਅਖ਼ਬਾਰ ਵਿੱਚ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਜਿਆਂਗ ਨੇ 2003 ਵਿੱਚ ਸਾਰਸ ਮਹਾਮਾਰੀ ਦਾ ਖੁਲਾਸਾ ਕੀਤਾ ਸੀ ਅਤੇ ਬਾਅਦ ਵਿੱਚ ਰਾਜਨੀਤਿਕ ਬਿਆਨਬਾਜ਼ੀ ਲਈ ਉਸਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਮਨੁੱਖੀ ਅਧਿਕਾਰ ਕਾਰਕੁਨ ਹੂ ਜੀਆ ਅਤੇ 'ਸਾਊਥ ਚਾਈਨਾ ਮਾਰਨਿੰਗ ਪੋਸਟ' ਮੁਤਾਬਕ ਜਿਆਂਗ 91 ਸਾਲ ਦੇ ਸਨ ਅਤੇ ਸ਼ਨੀਵਾਰ ਨੂੰ ਬੀਜਿੰਗ 'ਚ ਨਿਮੋਨੀਆ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। 

ਜਿਆਂਗ ਦੀ ਮੌਤ ਅਤੇ ਇੱਥੋਂ ਤੱਕ ਕਿ ਉਸਦੇ ਨਾਮ 'ਤੇ ਚੀਨ ਵਿੱਚ ਪਾਬੰਦੀ ਲਗਾਈ ਗਈ ਹੈ, ਜੋ ਦਰਸਾਉਂਦੀ ਹੈ ਕਿ ਉਹ ਆਪਣੇ ਜੀਵਨ ਦੇ ਅੰਤ ਤੱਕ ਰਾਜਨੀਤਿਕ ਤੌਰ 'ਤੇ ਕਿੰਨਾ ਸੰਵੇਦਨਸ਼ੀਲ ਸੀ। ਜਦੋਂ ਸੱਤਾਧਾਰੀ ਕਮਿਊਨਿਸਟ ਪਾਰਟੀ ਅਪ੍ਰੈਲ 2003 ਵਿੱਚ ‘ਸੀਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ’ (ਸਾਰਸ) ਮਹਾਮਾਰੀ ਬਾਰੇ ਖ਼ਬਰਾਂ ਨੂੰ ਦਬਾ ਰਹੀ ਸੀ, ਉਸੇ ਦੌਰਾਨ ਜਿਆਂਗ ਨੇ ਦੇਸ਼ ਦੇ ਸਿਹਤ ਮੰਤਰੀ ਨੂੰ ਲਿਖੇ ਇੱਕ 800 ਸ਼ਬਦਾਂ ਦੇ ਪੱਤਰ ਵਿੱਚ ਅਧਿਕਾਰਤ ਤੌਰ ‘ਤੇ ਦਰਜ ਕੀਤੇ ਜਾਣ ਵਾਲੇ ਮਾਮਲਿਆਂ ਨੂੰ ਵਾਸਤਵਿਕ ਕੇਸਾਂ ਦੀ ਗਿਣਤੀ ਵਿਚ ਘੱਟ ਦੱਸਿਆ ਸੀ। ਜਿਆਂਗ ਨੇ ਹਾਂਗਕਾਂਗ ਵਿੱਚ ਰਾਜ ਪ੍ਰਸਾਰਕ ਸੀਸੀਟੀਵੀ ਅਤੇ ਚੀਨ ਪੱਖੀ ਫੀਨਿਕਸ ਚੈਨਲ ਨੂੰ ਈਮੇਲਾਂ ਲਿਖੀਆਂ, ਪਰ ਦੋਵਾਂ ਨੇ ਉਨ੍ਹਾਂ ਨੂੰ ਅਣਡਿੱਠ ਕਰ ਦਿੱਤਾ। ਉਦੋਂ ਪੱਛਮੀ ਮੀਡੀਆ ਕੰਪਨੀਆਂ ਨੇ ਜਿਆਂਗ ਦੇ ਪੱਤਰ ਨੂੰ ਲੀਕ ਕਰ ਕੇ ਪ੍ਰਕਾਸ਼ਤ ਕੀਤਾ, ਜਿਸ ਵਿੱਚ ਦੱਸਿਆ ਗਿਆ ਸੀ ਕਿ ਮਹਾਮਾਰੀ ਕਿਸ ਹੱਦ ਤੱਕ ਫੈਲੀ ਚੁੱਕੀ ਸੀ ਅਤੇ ਕੇਸਾਂ ਨੂੰ ਲੁਕੋਇਆ ਜਾ ਰਿਹਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਪਾਬੰਦੀ ਹਟਾਉਣ ਦਾ ਲਿਆ ਫ਼ੈਸਲਾ, ਵਿਦੇਸ਼ੀਆਂ ਲਈ ਜਾਰੀ ਕਰੇਗਾ ਹਰ ਤਰ੍ਹਾਂ ਦਾ 'ਵੀਜ਼ਾ' 

ਕੁਝ ਦਿਨਾਂ ਬਾਅਦ, ਸੰਯੁਕਤ ਰਾਸ਼ਟਰ ਵਿੱਚ ਇੱਕ ਫਿਨਲੈਂਡ ਦੇ ਇਕ ਕਰਮਚਾਰੀ ਦੀ ਸਾਰਸ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਉੱਘੇ ਡਾਕਟਰ ਜ਼ੋਂਗ ਨਾਨਸ਼ਾਨ ਦੇ ਬਿਆਨ ਸਾਹਮਣੇ ਆਏ। ਆਖਰਕਾਰ ਸਿਹਤ ਮੰਤਰੀ ਅਤੇ ਬੀਜਿੰਗ ਦੇ ਮੇਅਰ ਨੂੰ ਅਸਤੀਫਾ ਦੇਣਾ ਪਿਆ। ਪ੍ਰਸ਼ਾਸਨ ਨੇ ਰਾਤੋ ਰਾਤ ਸਖਤ ਰੋਕਥਾਮ ਉਪਾਅ ਲਾਗੂ ਕੀਤੇ, ਜਿਸ ਨਾਲ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਮਿਲੀ। ਹਾਲਾਂਕਿ ਉਦੋਂ ਤੱਕ ਹੋਰ ਦੇਸ਼ ਇਸ ਦੀ ਲਪੇਟ ਵਿੱਚ ਆ ਚੁੱਕੇ ਸਨ। 29 ਦੇਸ਼ਾਂ ਦੇ 8000 ਤੋਂ ਵੱਧ ਲੋਕ ਸਾਰਸ ਨਾਲ ਸੰਕਰਮਿਤ ਹੋਏ ਅਤੇ ਇਸ ਮਹਾਮਾਰੀ ਕਾਰਨ ਘੱਟੋ-ਘੱਟ 774 ਲੋਕਾਂ ਦੀ ਮੌਤ ਹੋ ਗਈ। ਬਾਅਦ ਵਿੱਚ, ਜਿਆਂਗ ਅਤੇ ਉਸਦੀ ਪਤਨੀ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਮਨੁੱਖੀ ਅਧਿਕਾਰ ਕਾਰਕੁਨ ਹੂ ਜੀਆ ਨੇ ਏਪੀ ਨੂੰ ਦੱਸਿਆ ਕਿ “ਮਰੀਜ਼ ਜਿਆਂਗ ਲਈ ਪਹਿਲੀ ਤਰਜੀਹ ਸਨ। ਉਸ ਨੇ ਆਪਣੀ ਚਿੱਠੀ ਦੇ ਨਤੀਜਿਆਂ ਬਾਰੇ ਨਹੀਂ ਸੋਚਿਆ ਪਰ ਕਈ ਜਾਨਾਂ ਬਚਾਈਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News