ਸਿਰਫ਼ 8 ਮਿੰਟਾਂ ''ਚ ਮਿਊਜ਼ੀਅਮ ''ਚੋਂ ਕਰੋੜਾਂ ਦੇ ਗਹਿਣੇ ਕੀਤੇ ਗ਼ਾਇਬ ! ਕਈ ਸ਼ੱਕੀ ਗ੍ਰਿਫ਼ਤਾਰ
Monday, Oct 27, 2025 - 09:13 AM (IST)
ਇੰਟਰਨੈਸ਼ਨਲ ਡੈਸਕ- ਪੈਰਿਸ ਦੇ ਮਸ਼ਹੂਰ ਲੂਵਰ ਮਿਊਜ਼ੀਅਮ ਤੋਂ ਸ਼ਾਹੀ ਗਹਿਣਿਆਂ ਦੀ ਚੋਰੀ ਦੇ ਮਾਮਲੇ ’ਚ ਕਈ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੈਰਿਸ ਦੇ ਸਰਕਾਰੀ ਵਕੀਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵਕੀਲ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਸ਼ਨੀਵਾਰ ਸ਼ਾਮ ਨੂੰ ਇਹ ਗ੍ਰਿਫ਼ਤਾਰੀਆਂ ਕੀਤੀਆਂ।
ਉਨ੍ਹਾਂ ਅੱਗੇ ਕਿਹਾ ਕਿ ਹਿਰਾਸਤ ’ਚ ਲਏ ਗਏ ਵਿਅਕਤੀਆਂ ’ਚੋਂ ਇਕ ਹਵਾਈ ਅੱਡੇ ’ਤੇ ਦੇਸ਼ ਛੱਡਣ ਦੀ ਤਿਆਰੀ ਕਰ ਰਿਹਾ ਸੀ। ਫਰਾਂਸੀਸੀ ਮੀਡੀਆ ਨੇ ਪਹਿਲਾਂ ਖਬਰ ਦਿੱਤੀ ਸੀ ਕਿ 2 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੈਰਿਸ ਦੇ ਵਕੀਲ ਲਾਰੇ ਬੇਕੁਆ ਨੇ ਗ੍ਰਿਫ਼ਤਾਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਇਹ ਦੱਸਿਆ ਕਿ ਗਹਿਣੇ ਬਰਾਮਦ ਹੋਏ ਹਨ ਜਾਂ ਨਹੀਂ। ਪਿਛਲੇ ਐਤਵਾਰ ਸਵੇਰੇ ਚੋਰਾਂ ਨੇ 8 ਮਿੰਟਾਂ ਤੋਂ ਵੀ ਘੱਟ ਸਮੇਂ ’ਚ 10.2 ਕਰੋੜ ਡਾਲਰ ਦੇ ਗਹਿਣੇ ਚੋਰੀ ਕਰ ਲਏ ਸਨ।
